ਜਦੋਂ ਤੁਹਾਨੂੰ ਜਾਇਦਾਦ ਜਿਹੜੀ ਤੁਸੀਂ ਚਾਹੁੰਦੇ ਹੋ ਲੱਭ ਜਾਂਦੀ ਹੈ ਤੁਸੀਂ ਕੋਈ ਪੇਸ਼ਕਸ਼ ਕਰਨੀ ਚਾਹੋਗੇ। ਇਕ ਪੇਸ਼ਕਸ਼ ਤੁਹਾਡੀ ਇੱਕ ਖ਼ਾਸ ਜਾਇਦਾਦ ਖਰੀਦਣ ਦੀ ਖ਼ਾਹਿਸ਼, ਅਤੇ ਰਕਮ ਜਿਹੜੀ ਤੁਸੀਂ ਇਸ ਲਈ ਅਦਾ ਕਰਨ ਲਈ ਤਿਆਰ ਹੋਵੋ, ਨੂੰ ਉਜਾਗਰ ਕਰਦੀ ਹੈ।

ਤੁਹਾਡਾ ਰੀਅਲ ਐਸਟੇਟ ਏਜੰਟ ਆਮ ਤੌਰ ‘ਤੇ ਤੁਹਾਨੂੰ, ਮੁੜ ਵਿਕ ਰਹੇ ਮਕਾਨ ‘ਤੇ ਜਿਹੜੀ ਕੀਮਤ ਦੀ ਪੇਸ਼ਕਸ਼ ਕਰਨੀ ਹੋਵੇ ਬਾਰੇ, ਸਥਾਨਕ ਮਾਰਕੀਟ ਦੇ ਹਾਲਾਤ ਅਤੇ ਆਲੇ-ਦੁਆਲੇ ਵਿੱਚ ਪਿੱਛੇ ਜਿਹੇ ਵੇਚੇ ਘਰਾਂ ਦੇ ਆਧਾਰ ਤੇ ਰਾਇ ਦਿੰਦਾ ਹੈ।

ਇੱਕ ਕੀਮਤ ‘ਤੇ ਸਹਿਮਤੀ ਹੋਣ ਵੇਲੇ ਵਿਕਰੇਤਾ ਭਾਵੀ ਖਰੀਦਦਾਰਾਂ ਨੂੰ ਜਾਇਦਾਦ ਦਿਖਾਉਣੀ ਬੰਦ ਕਰ ਦਿੰਦਾ ਹੈ, ਕਿਉਂਕਿ ਮਕਾਨ ਹੁਣ ਤੁਹਾਨੂੰ ‘ਸ਼ਰਤਾਂ ਤੇ ਵੇਚ ਦਿੱਤਾ ਗਿਆ’ ਹੈ, ਅਤੇ ਸੌਦਾ ਮੁਕੰਮਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਤਿਆਰੀ ਕਰਨ ਲੱਗਦਾ ਹੈ।

ਇਸੇ ਤਰ੍ਹਾਂ ਤੁਹਾਨੂੰ ਵੀ ਖਰੀਦ ਪ੍ਰਕਿਰਿਆ ਵਿੱਚ ਆਪਣੇ ਹਿੱਸੇ ਦੀ ਪੂਰਤੀ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰਨ ਦੀ ਲੋੜ ਹੈ, ਜਿਸ ਵਿੱਚ ਸ਼ਰਤਾਂ ਜਿਹੜੀਆਂ ਤੁਸੀਂ ਆਪਣੀ ਪੇਸ਼ਕਸ਼ ਵਿੱਚ ਸੂਚੀਬੱਧ ਕੀਤੀਆਂ ਹਨ ਜਿਵੇਂ ਮਕਾਨ ਦਾ ਨਿਰੀਖਣ ਜਾਂ ਵਿੱਤ ਸਬੰਧੀ ਫ਼ੈਸਲਾ ਕਰਨਾ। ਇਹ ਸਥਾਨ ਨਾਲ ਬਦਲਦਾ ਹੈ, ਅਤੇ ਤੁਹਾਡਾ ਰੀਅਲਟਰ ਜਾਂ ਬਿਲਡਰ ਅਗਲੇ ਕਦਮਾਂ ਪਤਾ ਕਰਨ ਵਿੱਚ ਸਹੀ ਵਿਅਕਤੀ ਹੈ।

ਨਮੂਨੇ ਦੇ ਤੌਰ ‘ਤੇ ਖਰੀਦ ਸਮਝੌਤੇ ਲਈ ਪੇਸ਼ਕਸ਼ ਵਿੱਚ ਹੋਏਗਾ:

  1. ਜਾਇਦਾਦ ਦਾ ਵੇਰਵਾ। ਇਹ ਕਿਸੇ ਰਿਹਾਇਸ਼ੀ ਪਤੇ ਦਾ ਸਮੇਤ ਗਲੀ ਦੇ ਨਾਮ, ਮਕਾਨ, ਲਾੱਟ ਅਤੇ ਬਲਾੱਕ ਨੰਬਰ ਦੇ, ਵਿਸਥਾਰ ਪੂਰਵਕ ਵੇਰਵਾ ਹੂੰਦਾ ਹੈ। ਇਸ ਵਿੱਚ ਅਕਸਰ ਵਿਕਰੀ ਵਿੱਚ ਸ਼ਾਮਲ ਹੋਰ ਚੀਜ਼ਾਂ ਦੀ ਸੂਚੀ ਵੀ ਹੋਵੇਗੀ (ਅਪਲਾਂਇਸਜ਼, ਗੈਰਾਜ ਡੋਰ ਖੋਲ੍ਹਣ ਵਾਲਾ, ਖਿੜਕੀਆਂ ਨੂੰ ਢਕਣ ਵਾਲੇ)
  2. ਸੌਦੇ ਦਾ ਵੇਰਵਾ: ਇੱਥੇ ਸਪੱਸ਼ਟ ਦੱਸੀ ਹੋਈ ਖਰੀਦ ਕੀਮਤ ਜਿਸ ‘ਤੇ ਦੋਹਾਂ ਧਿਰਾਂ ਨੇ ਸਹਿਮਤੀ ਕਰ ਲਈ ਹੋਵੇ, ਨੁਮਾਇਆਂ ਹੋਵੇਗੀ। ਇੱਥੇ ਬਿਆਨੇ ਦੀ ਰਕਮ ਦਾ ਵੇਰਵਾ ਵੀ ਹੋਵੇਗਾ। ਇਹ ਬਿਆਨਾ, ਦਰਸਾਉਂਦਾ ਹੈ ਕਿ ਤੁਸੀਂ ਆਪਣੀ ਪੇਸ਼ਕਸ਼ ਬਾਰੇ ਸੰਜੀਦਾ ਹੋ, ਅਤੇ ਵਿਕਰੇਤਾ ਨੂੰ ਹੋਰ ਪੇਸ਼ਕਸ਼ਾਂ ਨਾ ਲੈਣ ਲਈ ਰਾਜ਼ੀ ਕਰੇਗਾ। ਅਦਾਇਗੀ ਦੀ ਵਿਧੀ ਵੀ ਅਕਸਰ ਇਸ ਪੇਸ਼ਕਸ਼ ਵਿੱਚ ਹੀ ਹੁੰਦੀ ਹੈ (ਚੈੱਕ, ਕਰੈਡਿਟ ਕਾਰਡ ਆਦਿ) ਅਤੇ ਅਤੇ ਇਹ ਅਦਾਇਗੀ ਦੇ ਧਾਰਕ ਬਾਰੇ ਵੀ ਦੱਸੇਗੀ
  3. ਕਲੋਜ਼ਿੰਗ ਡੇਟ: ਇਹ ਉਹ ਤਰੀਖ ਹੈ ਜਦੋਂ ਜਾਇਦਾਦ ਤੁਹਾਡੀ ਹੋ ਜਾਂਦੀ ਹੈ ਅਤੇ ਤੁਸੀਂ ਇਸ ਵਿੱਚ ਰਹਿਣ ਲਈ ਆ ਸਕਦੇ ਹੋਵੋ। ਇਸ ਸਮੇਂ ਤੱਕ ਪਹਿਲੇ ਮਾਲਕ ਤੋਂ ਉਸਦੀਆਂ ਸਾਰੀਆਂ ਚੀਜ਼ਾਂ ਹਟਾ ਲੈਣ, ਅਤੇ ਜੋ ਕੋਈ ਵੀ ਸ਼ਰਤਾਂ ਤੁਸੀਂ ਲਗਾਈਆਂ ਹਨ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾਂਦੀ ਹੈ।
  4. ਬੀਮਾ ਤਰੀਕ ਦੇ ਤਬਾਦਲੇ ਦਾ, ਅਤੇ ਵਾਰੰਟੀਆਂ ਅਤੇ ਦਸਤਾਵੇਜ਼ਾਂ ਦਾ ਬਿਆਨ। ਆਮ ਤੌਰ ਤੇ, ਵਿਕਰੇਤਾ ਜਾਇਦਾਦ ਲਈ ਕਲੋਜ਼ਿੰਗ ਡੇਟ ਤੱਕ ਜ਼ਿੰਮੇਵਾਰ ਹੁੰਦਾ/ਹੁੰਦੀ ਹੈ, ਅਤੇ ਗਰੰਟੀ ਕਰਦਾ/ਕਰਦੀ ਹੈ ਕਿ ਉਸ ਕੋਲ਼ ਜਾਇਦਾਦ ਨੂੰ ਵੇਚਣ ਦਾ ਕਾਨੂੰਨੀ ਹੱਕ ਹੈ. ਉਹ ਇਹ ਵੀ ਗਰੰਟੀ ਕਰਦੇ ਹਨ ਕਿ ਇਮਾਰਤਾਂ ਅਤੇ ਹੋਰ ਸੁਧਾਰ ਕਾਰਜ ਆਲੇ-ਦੁਆਲੇ ਦੀਆਂ ਜ਼ਮੀਨਾਂ ‘ਤੇ ਕਬਜ਼ੇ ਨਾ ਕਰਨ।
  5. ਹੋਰ ਸ਼ਰਤਾਂ: ਇੱਥੇ ਤੁਸੀਂ ਜਾਇਦਾਦ ਲਈ ਹੋਣ ਵਾਲੇ ਹੋਰ ਸੁਧਾਰ ਅਤੇ ਤਰਮੀਮਾਂ, ਜਿਸ ਲਈ ਵਿਕਰੇਤਾ ਅਤੇ ਖਰੀਦ ਕਰਤਾ ਸਹਿਮਤ ਹੋ ਗਏ ਹੋਣ, ਨੂੰ ਥਾਂ ਦਿਉਗੇ।
  6. ਸ਼ਰਤਾਂ: ਇੱਥੇ ਤੁਸੀਂ ਅਕਸਰ ਸੇਲ ਦੀਆਂ ਮੰਨੀਆਂ ਹੋਈਆਂ ਸ਼ਰਤਾਂ ਪਾਉਗੇ ਜਿੰਨ੍ਹਾਂ ਦਾ ਟੁੱਟਣਾ ਖਰੀਦ ਸਮਝੌਤੇ ਦੇ ਬਾਤਿਲ ਹੋ ਜਾਣ ਦਾ ਕਾਰਨ ਬਣ ਸਕਦਾ ਹੈ। ਇਸ ਵਿੱਚ ਵਿੱਤ ਸਬੰਧੀ ਸ਼ਰਤਾਂ, ਜਾਇਦਾਦ ਦੇ ਨਿਰੀਖਣ ਸਬੰਧੀ ਸ਼ਰਤਾਂ, ਕੌਨਡੋਮੀਨੀਅਮ ਦਸਤਾਵੇਜ਼ ਦੀਆਂ ਸ਼ਰਤਾਂ, ਅਤੇ ਖਰੀਦ ਕਰਤਾ ਦੇ ਮਕਾਨ ਵਿਕਣ ਸਬੰਧੀ ਸ਼ਰਤਾਂ ਦਾ ਵੇਰਵਾ ਸ਼ਾਮਿਲ ਹੋ ਸਕਦਾ ਹੈ।

Achieve the homeownership dream sooner