ਕਨੇਡਾ ਵਿਚ ਕਈ ਤਰਾਂ ਦੀਆਂ ਪ੍ਰਾਪਰਟੀਆਂ ਹਨ ਜੋ ਤੁਸੀਂ ਖਰੀਦ ਸਕਦੇ ਹੋ। ਹਰ ਕੇਸ ਵਿਚ ਤੁਸੀਂ ਮੋਰਟਗੇਜ ਦੀ ਪੇਮੈਂਟ ਵਾਸਤੇ ਜ਼ਿੰਮੇਵਾਰ ਹੋ ਅਤੇ ਨਾਲ ਨਾਲ ਆਪਣੀ ਯੂਨਿਟ ਦੇ ਬਿਲ, ਜਿਵੇਂ ਕਿ ਪ੍ਰਾਪਰਟੀ ਟੈਕਸ ਅਤੇ ਬਿਜਲੀ ਪਾਣੀ ਦਾ ਬਿਲ, ਜਿਵੇਂ ਕਿ ਬਿਜਲੀ, ਗੈਸ ਅਤੇ ਪਾਣੀ ਵਗੈਰਾ)। ਸਥਾਨਕ ਮਿਊਂਸਪੈਲਟੀ ਦੇ ਅਸੂਲ ਅਤੇ ਕਾਨੂੰਨ ਕਨੇਡਾ ਵਿਚ ਵੱਖੋ ਵੱਖ ਹਨ। ਤੁਹਾਨੂੰ ਉਹ ਕਾਨੂੰਨ ਮੰਨਣੇ ਪੈਂਦੇ ਹਨ, ਆਪਣੀ ਪ੍ਰਾਪਰਟੀ ਦੀ ਦੇਖ ਭਾਲ ਕਰਕੇ। ਹੇਠਾਂ ਘਰਾਂ ਦੀਆਂ ਕਈ ਕਿਸਮਾਂ ਦੀ ਸੂਚੀ ਹੈ।

ਕੰਡੋਮੀਨੀਅਮ

ਕੰਡੋਮੀਨੀਅਮ ਇਕ ਐਸੀ ਮਾਲਕੀਅਤ ਹੈ ਜੋ ਸਾਰੇ ਕਿਸਮ ਦੇ ਘਰਾਂ ਤੇ ਲਾਗੂ ਹੁੰਦੀ ਹੈ। ਕੰਡੋਮੀਨੀਅਮ ਐਪਾਰਟਮੈਂਟ ਬਿਲਿਡਿੰਗ ਵਿਚ ਹੁੰਦੇ ਹਨ, ਦੂਸਰੀ ਕਿਸਮ ਦੀ ਪ੍ਰਾਪਰਟੀ, ਜਿਵੇਂ ਕਿ ਟਾਊਨ ਹਾਊਸ, ਜਿਸ ਵਿਚ ਕੰਡੋ ਵਰਗੀ ਮਾਲਕੀਅਤ ਹੋ ਸਕਦੀ ਹੈ। ਤੁਸੀਂ ਯੂਨਿਟ ਜਾਂ “ਕੰਡੋ”ਦੇ ਮਾਲਕ ਹੁੰਦੇ ਹੋ ਪਰ ਤੁਸੀਂ ਜ਼ਮੀਨ ਦੇ ਮਾਲਿਕ ਨਹੀਂ ਹੁੰਦੇ ਜਿਸ ਤੇ ਇਹ ਬਣਿਆ ਹੈ ਜਾਂ ਉਹ ਸਾਂਝੀ ਜਗ੍ਹਾ ਜੋ ਕਿ ਯੂਨਿਟ ਦੇ ਬਾਹਰ ਹੁੰਦਾ ਹੈ। ਤੁਹਾਡੀ ਹਰ ਮਹੀਨੇ “ਕੰਡੋ ਫੀਸ” ਹੁੰਦੀ ਹੈ ਜੋ ਤੁਸੀਂ ਅੰਦਰਲੀ ਅਤੇ ਬਾਹਰਲੀ ਦੇਖ ਭਾਲ ਵਾਸਤੇ ਦਿੰਦੇ ਹੋ ਜੋ ਕਿ ਸਾਰੇ ਕੰਡੋ ਦੇ ਮਾਲਿਕਾਂ ਵਲੋਂ ਦਿਤੀ ਜਾਂਦੀ ਹੈ, ਜਿਸ ਵਿਚ ਪਾਰਕਿੰਗ ਦਾ ਏਰੀਆ, ਐਲੀਵੇਟਰ, ਕਾਰਪੈਟ, ਸਾਹਮਣੇ ਦਾ ਦਰਵਾਜ਼ਾ ਅਤੇ ਨਾਲ ਨਾਲ ਮਨੋਰੰਜਨ ਦੀ ਸੁਵਿਧਾ ਵਾਸਤੇ ਇਹ ਫੀਸ ਹੁੰਦੀ ਹੈ। ਇਹ ਮਹੀਨੇ ਦੀ ਫੀਸ ਤੁਹਾਡੀ ਮੋਰਟਗੇਜ ਦੀ ਪੇਮੈਂਟ ਤੋਂ ਬਾਦ ਹੁੰਦੀ ਹੈ।

ਹਰ ਕੰਡੋਮੀਨੀਅਮ ਦੀ ਪ੍ਰਾਪਟੀ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਹਨ ਜੋ ਹਰ ਯੂਨਿਟ ਵਾਲੇ ਨੇ ਮੰਨਣੇ ਹੁੰਦੇ ਹਨ। ਕੰਡੋ ਦੇ ਮਾਲਿਕ ਇਕ “ਕੰਡੋ ਕਾਰਪੋਰੇਸ਼ਨ” ਬਣਾਂਦੇ ਹਨ ਅਤੇ ਉਸਦੇ ਬੋਰਡ ਦੇ ਮੈਂਬਰ ਚੁਣਦੇ ਹਨ ਅਤੇ ਬੋਰਡ ਬਿਲਡਿੰਗ ਅਤੇ ਯੂਨਿਟ ਦੇ ਮਾਲਿਕਾਂ ਦੇ ਮਸਲਿਆਂ ਸਬੰਧੀ ਫੈਸਲਿਆਂ ਲਈ ਮੀਟਿੰਗ ਕਰਦਾ ਹੈ, ਜਿਵੇਂ ਕਿ – ਕੀ ਯੂਨਿਟ ਕਿਰਾਏ ਤੇ ਨਾਨ ਮੈਂਬਰਾਂ ਨੂੰ ਦਿਤੇ ਜਾਣ ਅਤੇ ਕੀ ਕੁੱਤਾ ਜਾਂ ਬਿੱਲੀ ਰਖਿਆ ਜਾ ਸਕਦਾ ਹੈ।

ਡੀਟੈਚਡ ਘਰ

ਇਹ ਉਹ ਘਰ ਹੁੰਦਾ ਹੈ ਜੋ ਆਪਣੇ ਆਪ ਤੇ ਹੁੰਦਾ ਹੈ। ਅਕਸਰ ਇਸ ਨੂੰ ‘ਡੀਟੈਚਡ” ਆਖਿਆ ਜਾਂਦਾ ਹੈ ਅਤੇ ਜ਼ਮੀਨ ਦੀ ਲਾਗਤ ਕਰਕੇ ਇਹ ਘਰ ਸਭ ਤੋਂ ਮਹਿੰਗਾ ਹੁੰਦਾ ਹੈ। ਤੁਸੀਂ ਘਰ ਅਤੇ ਜ਼ਮੀਨ ਜਿਸ ਤੇ ਘਰ ਬਣਿਆ ਹੈ ਦੋਵਾਂ ਦੇ ਮਾਲਕ ਹੁੰਦੇ ਹੋ। ਜਦੋਂ ਤੁਹਾਡੇ ਘਰ ਨੂੰ ਟੁੱਟ ਭੱਜ ਸਹੀ ਕਰਨ ਦੀ ਲੋੜ ਹੁੰਦੀ ਹੈ ਤਾਂ ਉਸ ਲਈ ਤੁਹਾਨੂੰ ਹੀ ਪੈਸੇ ਲਾਉਣੇ ਪੈਂਦੇ ਹਨ। ਘਰ ਦੇ ਮਾਲਕ ਨੂੰ ਮਹੀਨੇ ਦੇ ਪਾਣੀ ਅਤੇ ਹੀਟ ਦੇ ਬਿਲ ਆਪ ਦੇਣੇ ਪੈਂਦੇ ਹਨ ਅਤੇ ਨਾਲ ਨਾਲ ਦੂਸਰੇ ਬਿਲ (ਜਿਵੇਂ ਕਿ ਟੈਲੀਫੋਨ, ਅਤੇ ਕੇਬਲ ਟੈਲੀਵਿਜ਼ਨ) ਦੇ ਬਿਲ ਵੀ। ਮਾਲਕ ਨੂੰ ਪੂਰੀ ਆਜ਼ਾਦੀ ਹੁੰਦੀ ਹੈ ਕਿ ਉਹ ਘਰ ਦੇ ਬਾਹਰ ਤੇ ਅੰਦਰ ਕੋਈ ਵੀ ਤਬਦੀਲੀ ਕਰ ਸਕਦਾ ਹੈ, ਪਰ ਉਹਨਾਂ ਨੂੰ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਦੋਬਾਰਾ ਤੋਂ ਠੀਕ ਕਰਨ ਵਾਸਤੇ ਲੋੜ ਪੈਣ ਤੇ ਬਿਲਡਿੰਗ ਪਰਮਿਟ ਲੈਣਾ ਪੈਂਦਾ ਹੈ। ਇਸ ਤਰ੍ਹਾਂ ਦੇ ਇਕਲੇ ਘਰ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੇ ਹਨ, ਜਿਸ ਵਿਚ ਬੱਚਿਆਂ ਵਾਲੇ ਪਰਿਵਾਰ ਹੁੰਦੇ ਹਨ ਅਤੇ ਇਹਨਾਂ ਘਰਾਂ ਵਿਚ ਆਮ ਤੌਰ ਤੇ ਵੱਧ ਜਗ੍ਹਾ ਹੁੰਦੀ ਹੈ ਅਤੇ ਇਹ ਦੂਸਰੀ ਕਿਸਮ ਦੇ ਘਰਾਂ ਤੋਂ ਵਧੇਰੇ ਪਰਦੇ ਵਾਲੇ ਵੀ ਹੁੰਦੇ ਹਨ।

ਟਾਊਨਹਾਊਸ

ਟਾਊਨਹਾਊਸ ਇਕ ਯੂਨਿਟ ਹੁੰਦੀ ਹੈ ਜੋ ਕਿ ਇਕ ਕਤਾਰ ਵਿਚ ਦੂਸਰੀਆਂ ਯੂਨਿਟਾਂ ਦੇ ਨਾਲ ਹੁੰਦਾ ਹੈ, ਜੋ ਕਿ ਘਰ ਵਾਂਗੂ ਹੀ ਲਗਦਾ ਹੈ. ਹਰ ਯੂਨਿਟ ਵਿਚ ਦੋਵੇਂ ਪਾਸੇ, ਜਿਥੇ ਦੂਸਰੇ ਵਿਅਕਤੀ ਜੋ ਦੂਸਰੇ ਪਾਸੇ ਰਹਿੰਦੇ ਹਨ, ਉਹਨਾਂ ਨਾਲ ਕੰਧ ਸਾਂਝੀ ਹੁੰਦੀ ਹੈ। ਅਕਸਰ, ਖਾਸ ਕਰਕੇ ਸ਼ਹਿਰਾਂ ਵਿਚ ਹਰ ਟਾਊਨਹਾਊਸ ਉਤੇ ਵੀ ਇਕ ਛੋਟੀ ਯੂਨਿਟ ਹੁੰਦੀ ਹੈ, ਤਾਂਕਿ ਕੋਈ ਤੁਹਾਡੇ ਤੋਂ ਉਪਰਲੀ ਛੱਤ ਤੇ ਜਾਂ ਹੇਠਾਂ ਰਹਿ ਸਕੇ। ਟਾਊਨਹਾਊਸ (ਕਈ ਵਾਰ ਰੋ ਹਾਊਸ ਵੀ ਕਿਹਾ ਜਾਂਦਾ ਹੈ) ਇਹ 2 ਜਾਂ 3 ਮੰਜਲੀ ਹੁੰਦੇ ਹਨ (ਹਰ ਲੈਵਲ ਨੂੰ “ਸਟੋਰੀ” ਆਖਿਆ ਜਾਂਦਾ ਹੈ)

ਸੈਮੀ ਡੈਟੈਚਡ ਘਰ

ਇਹ ਘਰ ਇਕ ਪਾਸੇ ਤੋਂ ਜੁੜੇ ਹੁੰਦੇ ਹਨ. ਮਾਲਕ ਆਪਣੀ ਸਾਈਡ ਦੀ ਦੇਖ ਭਾਲ ਵਾਸਤੇ ਜ਼ਿੰਮੇਵਾਰ ਹੁੰਦਾ ਹੈ, ਜਿਵੇਂ ਕਿ ਡੀਟੈਚਡ ਘਰ ਵਿਚ ਹੁੰਦਾ ਹੈ। ਸੈਮੀ ਡੈਟੈਚਡ ਘਰ ਦੇ ਮਾਲਕ ਕੇਵਲ ਆਪਣੇ ਪਾਸੇ ਵਾਲੀ ਪ੍ਰਾਪਰਟੀ ਦੇ ਮਾਲਕ ਹੁੰਦੇ ਹਨ, ਬਿਲਕੁਲ ਡੈਟੈਚਡ ਘਰ ਵਾਂਗ, ਜਿਸ ਵਿਚ ਜ਼ਮੀਨ ਵੀ ਸ਼ਾਮਿਲ ਹੁੰਦੀ ਹੈ ਅਤੇ ਉਹ ਉਸਦੀ ਦੇਖ ਭਾਲ ਅਤੇ ਟੁੱਟ ਭੱਜ ਦੇ ਜ਼ਿੰਮੇਵਾਰ ਹੁੰਦੇ ਹਨ, ਸਥਾਨਿਕ ਕਾਨੂੰਨਾਂ ਦੇ ਮੁਤਾਬਿਕ। ਸੈਮੀ ਡੈਟੈਚਡ ਘਰ ਉਹਨਾਂ ਲੋਕਾਂ ਨੂੰ ਆਕਰਸ਼ਤ ਕਰਦੇ ਹਨ ਜੋ ਆਪਣੇ ਘਰ ਦੇ ਮਾਲਕ ਬਣਨਾ ਚਾਹੁੰਦੇ ਹਨ ਅਤੇ ਨਾਲ ਜ਼ਮੀਨ ਦੇ ਮਾਲਿਕ ਵੀ ਬਣਨਾ ਚਾਹੁੰਦੇ ਹਨ। ਸੈਮੀ ਡੈਟੈਚਡ ਘਰ ਆਮ ਤੌਰ ਤੇ ਘਟ ਮਹਿੰਗੇ ਹੁੰਦੇ ਹਨ, ਡੀਟੈਚਡ ਘਰਾਂ ਨਾਲੋਂ, ਪਰ ਇਹ ਵੀ ਏਰੀਏ ਨੇ ਨਿਰਭਰ ਕਰਦਾ ਹੈ।

ਡੁਪਲੈਕਸ/ਟਰਾਈਪਲੈਕਸ

ਡੁਪਲੈਕਸ/ਟਰਾਈਪਲੈਕਸ ਉਹ ਬਿਲਡਿੰਗ ਹੁੰਦੀ ਹੈ ਜਿਸ ਵਿਚ ਕਈ ਯੂਨਿਟਾਂ ਹੁੰਦੀਆਂ ਹਨ। ਸੈਮੀ ਡੀਟੈਚਡ ਘਰਾਂ ਵਾਂਗ ਹਰ ਘਰ ਦਾ ਅੰਦਰ ਜਾਣ ਦਾ ਆਪਣਾ ਵੱਖਰਾ ਦਰਵਾਜ਼ਾ ਹੁੰਦਾ ਹੈ ਅਤੇ ਤੁਸੀਂ ਉਸ ਯੂਨਿਟ ਦੀ ਦੇਖ ਭਾਲ ਦੇ ਜ਼ਿੰਮੇਵਾਰ ਹੁੰਦੇ ਹੋ। ਆਮ ਤੌਰ ਤੇ ਤੁਸੀਂ ਸਾਰੀ ਬਿਲਡਿੰਗ ਹੀ ਖਰੀਦਦੇ ਹੋ ਅਤੇ ਅਗੋਂ ਕਿਰਾਏ ਤੇ ਦਿੰਦੇ ਹੋ ਆਪਣੀ ਮੋਰਟਗੇਜ ਦੀ ਕਿਸ਼ਤ ਵਿਚ ਮਦਦ ਵਾਸਤੇ। ਜਿਹੜੇ ਘਰ “ਡੁਪਲੈਕਸ” ਹੁੰਦੇ ਹਨ ਜਾਂ ਫਿਰ ਦੋ ਜਾਂ ਵੱਧ ਅਲੱਗ ਯੂਨਿਟਾਂ ਵਾਲੇ ਹਨ, ਉਹ ਡੀਟੈਚ ਘਰ, ਸੈਮੀ ਡੀਟੈਚਡ ਘਰ ਜਾਂ ਰੋ ਹਾਊਸਿਜ਼ ਵੀ ਹੋ ਸਕਦੇ ਹਨ।

Achieve the homeownership dream sooner