ਕਈ ਲੋਕਾਂ ਵਾਸਤੇ, ਘਰ ਖਰੀਦਣ ਸਮੇਂ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ, ਡਾਊਨ ਪੇਮੈਂਟ ਵਾਸਤੇ ਪੈਸੇ ਜੋੜਨਾ। ਜੇਕਰ ਅਸੀਂ ਪਹਿਲਾਂ ਵਧ ਪੈਸੇ ਦਿੰਦੇ ਹਾਂ ਤਾਂ ਮੋਰਟਗੇਜ ਦੀ ਰਕਮ ਛੋਟੀ ਹੁੰਦੀ ਹੈ। ਜੇਕਰ ਤੁਸੀਂ ਕਨੇਡਾ ਵਿਚ ਪਿਛਲੇ 36 ਮਹੀਨੇ ਵਿਚ ਆਏ ਹੋ ਤਾਂ ਜੈਨਸਵਰਥ ਨਿਊ ਟੂ ਕਨੇਡਾä ਪਰੋਡਕਟ ਵਾਸਤੇ ਹੱਕਦਾਰ ਹੋ, ਜਿਸ ਨਾਲ ਤੁਸੀਂ 3% ਰਕਮ ਦੀ ਡਾਊਨ ਪੇਮੈਂਟ ਨਾਲ ਘਰ ਖਰੀਦ ਸਕਦੇ ਹੋ। New To Canada(ਲਿੰਕ)

20% ਡਾਊਨ ਜਾਂ ਵੱਧ ਪੇਮੈਂਟ ਨਾਲ ਤੁਸੀਂ ਕੋਨਵੈਨਸ਼ਨਲ ਮੋਰਟਗੇਜ ਲੈ ਸਕਦੇ ਹੋ। ਜੇਕਰ 20% ਤੋਂ ਘਟ ਤੁਸੀਂ ਦੇ ਰਹੇ ਹੋ ਤਾਂ (ਜਿਸ ਦਾ ਮਤਲਬ ਹੈ ਕਿ ਉਹ ਹਾਈ ਰੇਸ਼ੋ, ਮੋਰਟਗੇਜ) ਹੋਵੇਗੀ। ਉਸ ਵਾਸਤੇ ਤੁਹਾਨੂੰ ਮੋਰਟਗੇਜ ਇਨਸ਼ੋਰੈਂਸ ਲੈਣ ਦੀ ਲੋੜ ਪਵੇਗੀ। ਇਹ ਖਰੀਦਦਾਰ ਵਾਸਤੇ ਪੈਸੇ ਦੀ ਹਿਫਾਜ਼ਤ ਦਾ ਇਕ ਸਿਸਟਮ ਹੈ, ਜਦੋਂ ਕੋਈ ਘਟ ਡਾਊਨ ਪੇਮੈਂਟ ਦਿੰਦਾ ਹੈ। ਡਾਊਨ ਪੇਮੈਂਟ ਜ਼ਿਆਦਾ ਦੇਣ ਨਾਲ ਮੋਰਟਗੇਜ ਰੇਟ ਵੀ ਘਟ ਜਾਂਦਾ ਹੈ। ਕਿਉਂਕਿ ਪੈਸੇ ਦੇਣ ਵਾਲੀ ਸੰਸਥਾ ਦਾ ਰਿਸਕ ਘੱਟ ਜਾਂਦਾ ਹੈ ਅਤੇ ਉਹ ਮੋਰਟਗੇਜ ਇਨਸ਼ੋਰੈਂਸ ਵਾਲੇ ਤੇ ਚਲਾ ਜਾਂਦਾ ਹੈ।

ਜੈਨਸਵਰਥ ਫਾਈਨੈਂਸ਼ਲ ਕਨੇਡਾ ਮੋਰਟਗੇਜ ਦੀ ਸਭ ਤੋਂ ਵੱਡੀ ਪਰਾਈਵੇਟ ਸੈਕਟਰ ਵਲੋਂ ਪੈਸੇ ਦੇਣ ਵਾਲੀ ਕੰਪਨੀ ਹੈ। ਮੋਰਟਗੇਜ ਡੀਫਾਲਟ ਇਨਸ਼ੋਰੈਂਸ ਕਨੇਡਾ ਵਿਚ ਦੂਸਰੀਆਂ ਥਾਵਾਂ ਤੋਂ ਵੀ ਮਿਲ ਸਕਦੀ ਹੈ। ਮੋਰਟਗੇਜ ਡੀਫਾਲਟ ਇਨਸ਼ੋਰੈਂਸ ਕਨੇਡਾ ਵਿਚ ਦੂਸਰੇ ਸੂਬਿਆਂ ਵਿਚ ਵੀ ਮਿਲ ਸਕਦੀ ਹੈ। ਤੁਹਾਡਾ ਪੈਸੇ ਦੇਣ ਵਾਲਾ ਤੁਹਾਨੂੰ ਮੋਰਟਗੇਜ ਡੀਫਾਲਟ ਇਨਸ਼ ਰੈਂਸ ਬਾਰੇ ਦਸੇਗਾ ਅਤੇ ਇੰਤਜ਼ਾਮ ਵੀ ਕਰਦਾ ਹੈ। ਤੁਸੀਂ “ਮੋਰਟਗੇਜ ਲਾਈਫ ਇਨਸ਼ੋਰੈਂਸ” ਬਾਰੇ ਵੀ ਪੁਛ ਸਕਦੇ ਹੋ, ਜੋ ਕਿ ਲਾਈਫ ਇਨਸ਼ੋਰੈਂਸ ਦਾ ਇਕ ਵਖਰਾ ਕੰਮ ਹੈ।

Achieve the homeownership dream sooner