ਮਕਾਨ ਖਰੀਦਣ ਵੇਲੇ ਤੁਹਾਡੀ ਮੋਰਟਗੇਜ ਹੀ ਇੱਕ ਖਰਚਾ ਨਹੀਂ ਹੁੰਦੀ। ਅਸਲ ਵਿੱਚ ਕਲੋਜ਼ਿੰਗ ਦੇ ਬਹੁਤ ਸਾਰੇ ਹੋਰ ਖਰਚੇ ਹੁੰਦੇ ਹਨ ਜਿਹੜੇ ਤੁਹਾਨੂੰ ਮਕਾਨ ਦਾ ਕਬਜ਼ਾ ਲੈਣ ‘ਤੋਂ ਪਹਿਲਾਂ ਜ਼ਰੂਰ ਅਦਾ ਕਰਨੇ ਪੈਂਦੇ ਹਨ (“ਕਬਜ਼ਾ ਲੈਣ” ਦਾ ਅਰਥ ਹੈ ਮਕਾਨ ਹੁਣ ਕਾਨੂੰਨੀ ਤੌਰ ‘ਤੇ ਤੁਹਾਡਾ ਹੈ)। ਇਹਨਾਂ ਖਰਚਿਆਂ ਵਿੱਚੋਂ ਕਈ ਹੇਠਾਂ ਸੂਚੀ ਬੱਧ ਕੀਤੇ ਗਏ ਹਨ।

 • ਮੁੱਲ ਨਿਰਧਾਰਨ ਫੀਸ: ਇਹ ਉਸ ਪੇਸ਼ੇਵਰ ਦੀ ਫੀਸ ਹੈ ਜਿਹੜਾ ਤੁਹਾਡੀ ਜਾਇਦਾਦ ਤੇ ਉਸਦਾ ਮੁੱਲ ਨਿਸ਼ਚਿਤ ਕਰਨ ਆਉਂਦਾ ਹੈ। ਤੁਹਾਨੂੰ ਮੋਰਟਗੇਜ ਦੇਣ ਵਾਲਾ ਜਾਂ ਮੋਰਟਗੇਜ ਤਰੁਟੀ ਵਾਲਾ ਬੀਮਾ ਕਰਤਾ, ਨਿਰਣਾ ਲੈਣ ਲਈ ਕਿ ਕੀ ਵੇਚ ਮੁੱਲ ਉਸ ਮਾਰਕੀਟ ਲਈ ਵਾਜਬ ਹੈ ਜਾਂ ਨਹੀਂ, ਮੁੱਲ ਨਿਧਾਰਨ ਦੀ ਮੰਗ ਕਰ ਸਕੇ।
 • ਜੀ ਐੱਸ ਟੀ : ਤੁਹਾਨੂੰ ਨਵੇਂ ਤਾਮੀਰ ਕੀਤੇ ਘਰਾਂ ਅਤੇ ਕਾਫੀ ਜ਼ਿਆਦਾ ਰੈਨੋਵੇਟ ਕੀਤੇ ਘਰਾਂ ਲਈ ਗੁਡਜ਼ ਅਤੇ ਸਰਵਿਸਜ਼ ਟੈਕਸ (ਜਾਂ ਹਾਰਮੋਨਾਈਜ਼ਡ ਸੇਲਜ਼ ਟੈਕਸ) ਜ਼ਰੂਰ ਅਦਾ ਕਰਨਾ ਚਾਹੀਦਾ ਹੈ। ਮੁੜ ਵਿਕ ਰਹੇ ਮਕਾਨਾਂ ਲਈ ਜੀ ਐੱਸ ਟੀ ਅਦਾ ਕਰਨ ਦੀ ਲੋੜ ਨਹੀਂ। ਇਸ ਵਿੱਚੋਂ ਕੁੱਝ ਨਵੇਂ ਤਾਮੀਰ ਕੀਤੇ ਘਰਾਂ ਅਤੇ ਕਾਫੀ ਜ਼ਿਆਦਾ ਰੈਨੋਵੇਟ ਕੀਤੇ ਘਰਾਂ ਦੀ ਜੀ ਐੱਸ ਟੀ/ਐੱਚ ਐੱਸ ਟੀ ਛੋਟ ਨਾਲ ਮੁੜ ਹਾਸਲ ਕੀਤਾ ਜਾ ਸਕਦਾ ਹੈ।
 • ਮਕਾਨ ਨਿਰੀਖਣ ਫੀਸ: ਇਸ ਵਿੱਚ ਤੁਹਾਡੇ ਮਕਾਨ ਦੀ ਪੇਸ਼ੇਵਰਾਨਾ ਨਿਰੀਖਣ ਦੇ ਖਰਚੇ ਆਉਂਦੇ ਹਨ। ਨਿਰੀਖਣ ਕਰਨਾ ਤੁਹਾਡੀ ਇੱਛਾ ਮੁਤਾਬਿਕ ਹੈ ਪਰ ਮੁੜ ਵਿਕ ਰਹੇ ਘਰਾਂ ਲਈ ਇਸਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ, ਅਤੇ ਇਸਦਾ ਖਰਚਾ $400-$600 ਹੁੰਦਾ ਹੈ।
 • ਜਾਇਦਾਦ ਬੀਮਾ: ਕਿਉਂਕਿ ਤੁਹਾਨੂੰ ਕਰਜ਼ ਦੇਣ ਵਾਲੇ ਦੀ ਤੁਹਾਡੇ ਮਕਾਨ ਵਿੱਚ ਇੱਕ ਵੱਡੀ ਰਕਮ ਦਾਅ ਤੇ ਲੱਗੀ ਹੈ ਉਹ ਤੁਹਾਡੇ ਕੋਲੋਂ ਅਕਸਰ, ਅੱਗ ਅਤੇ ਮੌਸਮ ਨਾਲ ਸਬੰਧਤ ਨੁਕਸਾਨਾਂ ਲਈ, ਬੀਮਾ ਖਰੀਦਣ ਦੀ ਮੰਗ ਕਰ ਸਕਦੇ ਹਨ।
 • ਜ਼ਮੀਨ ਤਬਾਦਲਾ ਕਰ: ਇਹ ਕਈ ਸੂਬਿਆਂ ਵਿੱਚ ਖਰੀਦ ਕਰਤਾਵਾਂ ‘ਤੇ ਪਾਇਆ ਜਾਣ ਵਾਲਾ, ਆਮ ਤੌਰ ਤੇ ਖਰੀਦ ਮੁੱਲ ‘ਤੇ ਆਧਾਰਿਤ ਕਰ ਹੈ.
 • ਕਾਨੂੰਨੀ ਖਰਚੇ: ਇਸ ਵਿੱਚ ਤੁਹਾਡੇ ਵਕੀਲ ਜਾਂ ਨੋਟਰੀ ਦੁਆਰਾ ਆਪਣੀਆਂ ਸੇਵਾਵਾਂ, ਜਿਵੇਂ ਟਾਈਟਲ ਦੀ ਤਲਾਸ਼ ਕਰਨੀ ਟਾਈਟਲ ਦਸਤਾਵੇਜ਼ ਦਾ ਖਾਕਾ ਬਣਾਉਣਾ, ਅਤੇ ਮੋਰਟਗੇਜ ਦੀ ਤਿਆਰੀ ਕਰਨਾ, ਅਤੇ ਰਜਿਸਟਰੇਸ਼ਨ ਫੀਸ, ਲਈ ਵਸੂਲ ਕੀਤੀਆਂ ਜਾਣ ਵਾਲੀਆਂ ਫੀਸਾਂ ਸ਼ਾਮਿਲ ਹਨ। ਇਹ $500 ਤੋਂ ਜ਼ਿਆਦਾ ਦਾ ਖਰਚ ਹੈ।
 • ਮੌਰਟਗੇਜ ਤਰੁੱਟੀ ਬੀਮਾ: ਵੱਡੇ ਅਨੁਪਾਤ ਵਾਲੀਆਂ ਮੌਰਟਗੇਜਾਂ (20% ਤੋਂ ਘੱਟ ਡਾਊਨ ਪੇਮੈਂਟ ਨਾਲ) ਨੂੰ ਆਮ ਤੌਰ ‘ਤੇ ਮੌਰਟਗੇਜ ਤਰੁੱਟੀ ਬੀਮੇ ਦੀ ਲੋੜ ਹੁੰਦੀ ਹੈ। ਬੀਮੇ ਦਾ ਖਰਚ ਮੌਰਟਗੇਜ ਦੀ ਰਕਮ ‘ਤੇ ਨਿਰਭਰ ਕਰਦਾ ਹੈ ਅਤੇ ਆਮ ਤੌਰ ‘ਤੇ ਅਦਾਇਗੀ ਲਈ ਮੌਰਟਗੇਜ ਦੇ ਵਿੱਚ ਹੀ ਜੋੜ ਲਿਆ ਜਾਂਦਾ ਹੈ। ਮਿਆਰੀ ਪ੍ਰੀਮੀਅਮ ਦਰਾਂ 1.00% ਤੋਂ 3.60% ਦੇ ਵਿਚਲੇ ਹੁੰਦੀਆਂ ਹਨ ਅਤੇ ਉਤਪਾਦ ਦੇ ਪ੍ਰਕਾਰ ਅਤੇ ਤੁਹਾਡੀ ਡਾਊਨ ਪੇਮੈਂਟ ਦੀ ਰਕਮ ਦੇ ਮੁਤਾਬਿਕ ਵੱਖ-ਵੱਖ ਹੋ ਸਕਦੀਆਂ ਹਨ।
  ਮੌਰਟਗੇਜ ਜੀਵਨ ਬੀਮਾ: ਮੌਤ ਜਾਂ ਬਹੁਤ ਬੁਰੀ ਬਿਮਾਰੀ ਹੋਣ ਦੀ ਸੂਰਤ ਵਿੱਚ ਤੁਹਾਡੀ ਮੋਰਟਗੇਜ ਦਾ ਖਰਚਾ ਪੂਰਾ ਕਰਨ ਲਈ ਜ਼ਿਆਦਾਤਰ ਕਰਜ਼ ਦੇਣ ਵਾਲਿਆਂ ਕੋਲ ਇੱਕ ਖਾਸ ਬੀਮਾ ਕਵਰੇਜ ਉਪਲਬਧ ਹੁੰਦੀ ਹੈ।
 • ਮੂਵਿੰਗ ਦੇ ਖਰਚੇ: ਤੁਸੀਂ ਆਪੇ ਮੂਵ ਹੁੰਦੇ ਹੋ, ਕਿਰਾਏ ‘ਤੇ ਟਰੱਕ ਲੈਂਦੇ ਹੋ, ਜਾਂ ਪੇਸ਼ੇਵਰ ਮੂਵਰ ਕਰਦੇ ਹੋ ‘ਤੇ ਨਿਭਰ ਕਰਦਿਆਂ ਖਰਚੇ ਵੱਧ-ਘੱਟ ਹੋਣਗੇ।
 • ਪਹਿਲਾਂ ਅਦਾ ਕੀਤੇ ਕਰ, ਉਪਯੋਗਤਾ ਬਿੱਲ ਅਤੇ ਹੋਰ ਖਰਚੇ: ਕਿਸੇ ਪਹਿਲੇ ਮਾਲਕ ਨੇ ਕੁੱਝ ਬਿੱਲ ਕਲੋਜ਼ਿਗ ਤਰੀਕ ਤੋਂ ਪਹਿਲਾਂ ਅਦਾ ਕੀਤੇ ਹੋ ਸਕਦੇ ਹਨ, ਜਿਹੜੇ ਤੁਹਾਨੂੰ ਵਾਪਸ ਕਰਨੇ ਪੈਣਗੇ। ਕਲੋਜ਼ਿੰਗ ਤਰੀਕ ਤੋਂ ਬਾਦ ਪੈਣ ਵਾਲੇ ਸਾਰੇ ਟੈਕਸ, ਬਿੱਲ ਅਤੇ ਹੋਰ ਖਰਚੇ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੇ ਹਨ।
 • ਉਪਯੋਗਤਾਵਾਂ: ਬਹੁਤੀਆਂ ਕੰਪਨੀਆਂ ਤੁਹਾਡੀਆਂ ਸੇਵਾਵਾਂ ਸ਼ੁਰੂ ਕਰਨ ਲਈ ਅਤੇ ਬਿੱਲ ਉੱਤੇ ਕਿਸੇ ਪਿਛਲੇ ਮਾਲਕ ਦਾ ਨਾਮ ਤੁਹਾਡੇ ਨਾਮ ਨਾਲ ਬਦਲਣ ਲਈ ਪੈਸੇ ਲੈਂਦੀਆਂ ਹਨ।

Achieve the homeownership dream sooner