ਬਿਲਡਰ ਜਾਂ ਰੀਅਲਟਰ

ਅਕਸਰ, ਘਰ ਲੈਣ ਸਮੇਂ, ਤੁਸੀਂ ਬਿਲਡਰ ਜਾਂ ਕਾਨਟਰੈਕਟਰ ਨਾਲ ਸੌਦਾ ਕਰਦੇ ਹੋ। ਜੇਕਰ ਤੁਸੀਂ ਦੋਬਾਰਾ ਵੇਚਣ ਵਾਲਾ ਘਰ ਖਰੀਦ ਰਹੇ ਹੋ ਤਾਂ ਤੁਹਾਨੂੰ ਸ਼ਾਇਦ ਰੀਅਲਟਰ ਨਾਲ ਮਿਲਣਾ ਪਵੇਗਾ। ਇਸ ਸੈਕਸ਼ਨ ਵਿਚ ਹੇਠਾਂ, ਕੁਝ ਜਾਣਕਾਰੀ ਅਤੇ ਮਸ਼ਵਰੇ ਹਨ ਜੋ ਤੁਹਾਨੂੰ ਨਾਮੀ ਰੀਅਲਟਰ ਜਾਂ ਬਿਲਡਰ ਲੱਭਣ ਲਈ ਦਿਤੇ ਗਏ ਹਨ।

ਬਿਲਡਰ ਕਿਸ ਤਰਾਂ ਲੱਭਣਾ ਹੈ

ਕਨੇਡਾ ਵਿਚ ਬਹੁਤੇ ਘਰ ਤਜ਼ਰਬੇਕਾਰ ਬਿਲਡਰਾਂ ਰਾਂਹੀ ਬਣਾਏ ਜਾਂਦੇ ਹਨ ਅਤੇ ਜਦੋਂ ਤੁਸੀਂ ਆਪਣਾ ਘਰ ਆਪ ਬਣਾਉਣ ਦੀ ਸੋਚਦੇ ਹੋ, ਤਾਂ ਤੁਹਾਨੂੰ ਨਵੇਂ ਬਣਨ ਵਾਲੇ ਘਰ ਵਾਸਤੇ ਇਹਨਾਂ ਲੋਕਾਂ ਤੇ ਨਿਰਭਰ ਹੋਣ ਦੀ ਲੋੜ ਹੁੰਦੀ ਹੈ।

ਪੁਰਾਣੇ ਘਰਾਂ ਦੇ ਸਾਹਮਣੇ, ਨਵੇਂ ਘਰਾਂ ਵਿਚ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਇਹ ਅਖੀਰ ਵਿਚ ਕਿਸ ਤਰਾਂ ਦਾ ਲਗੇਗਾ। ਤੁਸੀਂ ਪ੍ਰਚਲਤ ਬਿਲਡਰ ਚੁਣ ਸਕਦੇ ਹੋ, ਜੋ ਤੁਹਾਡੇ ਲਈ ਇਕ ਵੱਖਰੀ ਕਿਸਮ ਦਾ ਘਰ ਬਣਾਵੇਗਾ, ਜਾਂ ਫਿਰ ਤੁਸੀਂ ਉਹ ਪ੍ਰਾਪਰਟੀ ਲੈ ਸਕਦੇ ਹੋ ਜੋ ਨਵੇਂ ਘਰਾਂ ਦੇ ਬਿਲਡਰ ਰਾਹੀ ਬਣਾਈ ਗਈ ਹੈ। ਇਹ ਕਹਿੰਦੇ ਹੋਏ ਕਿ ਜਦੋਂ ਤੁਸੀਂ ਬਿਲਡਰ ਲੱਭ ਰਹੇ ਹੋ ਤਾਂ ਤੁਹਾਨੂੰ ਕਈ ਚੀਜ਼ਾਂ ਦਿਮਾਗ ਵਿਚ ਰਖਣੀਆ ਪੈਣਗੀਆਂ, ਜਿਵੇਂ ਕਿ:

  • ਬਿਲਡਰ ਕਿੰਨਾ ਕੁ ਮਸ਼ਹੂਰ ਹੈ?
  • ਉਹਨਾਂ ਨੂੰ ਕੰਮ ਕਰਦੇ ਕਿੰਨਾ ਸਮਾਂ ਹੋ ਗਿਆ ਹੈ?
  • ਕੀ ਕੰਪਨੀ, ਇੰਡਸਟਰੀ ਦੀ ਸੰਸਥਾ ਜਾਂ ਐਸੋਸੀਏਸ਼ਨ ਦੀ ਮੈਂਬਰ ਹੈ (ਜਿਵੇਂ ਕਿ ਕਨੇਡੀਅਨ ਹੋਮ ਬਿਲਡਰ ਐਸੋਸੀਏਸ਼ਨ)
  • ਜਿਸ ਇਲਾਕੇ ਵਿਚ ਤੁਸੀਂ ਰਹਿਣ ਦਾ ਸੋਚ ਰਹੇ ਹੋ ਕੀ ਉਹ ਉਸ ਸੂਬੇ ਲਈ ਮਨਜ਼ੂਰ ਸ਼ੁਦਾ ਹੈ?
  • ਕੀ ਉਥੇ ਹੋਰ ਘਰ ਵੀ ਹਨ ਜੋ ਤੁਸੀਂ ਵੇਖ ਸਕਦੇ ਹੋ?
  • ਕੀ ਉਹਨਾਂ ਕੋਲ ਪਿਛਲੇ ਕਲਾਂਇੰਟਾਂ ਦੀ ਸੂਚੀ ਹੈ, ਜਿਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ?
  • ਕੀ ਉਹ ਵਾਰੰਟੀ ਦਿੰਦੇ ਹਨ, ਜੇਕਰ ਦਿੰਦੇ ਹਨ ਤਾਂ ਉਹਨਾਂ ਦਾ ਵਾਰੰਟੀ ਦਾ ਰੀਕਾਰਡ ਕਿਸ ਤਰਾਂ ਦਾ ਹੈ?
  • ਤੁਹਾਡੀ ਸੁਣਵਾਈ ਕਿੰਨੀ ਹੈ ਅਤੇ ਤੁਹਾਡਾ ਘਰ ਕਿਸ ਤਰਾਂ ਦਾ ਲਗਦਾ ਹੈ?
  • ਵੱਖਰੀਆਂ ਚੀਜ਼ਾਂ ਵਾਸਤੇ ਉਹ ਕਿੰਨੇ ਪੈਸੇ ਲੈਂਦੇ ਹਨ?

ਇਹਨਾਂ ਵਿਚੋਂ ਕੁਝ ਸਵਾਲਾਂ ਦਾ ਜਵਾਬ ਬੜੀ ਆਸਾਨੀ ਨਾਲ ਬਿਲਡਰ ਤੁਹਾਨੂੰ ਦੇਵੇਗਾ। ਦੂਸਰੇ, ਜਿਵੇਂ ਕਿ ਕੰਪਨੀ ਦੀ ਵਾਰੰਟੀ ਦਾ ਰੀਕਾਰਡ, ਇਸ ਬਾਰੇ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਖੋਜ ਕਰਨੀ ਪਵੇ, ਨਵੇਂ ਘਰਾਂ ਦੀ ਵਾਰੰਟੀ ਦੀਆਂ ਸੰਸਥਾਵਾਂ ਰਾਂਹੀਂ। ਕੁਝ ਸੰਸਥਾਵਾਂ ਸਰਕਾਰ ਰਾਂਹੀਂ ਚਲਦੀਆਂ ਹਨ ਅਤੇ ਕੁਝ ਨਾਲ ਪਰੋਫਿਟ ਸੰਸਥਾਵਾਂ ਹਨ ਜਾਂ ਕੋ ਆਪਰੇਟਿਵ ਹਨ. ਉਹਨਾਂ ਵਿਚੋਂ ਕਈ ਬਿਲਡਰ ਦੀਆਂ ਸੇਵਾਵਾਂ ਬਾਰੇ ਮੁਫਤ ਵਾਰੰਟੀ ਰਿਪੋਰਟ ਦਿੰਦੇ ਹਨ, ਕਿ ਪਿਛਲੇ ਦਿਨੀ ਕਿੰਨੀ ਵਾਰ ਘਰਾਂ ਦੀ ਵਾਰੰਟੀ ਦੇ ਕਲੇਮ ਸਨ ਅਤੇ ਕਿੰਨੇ ਡਾਲਰ ਦੇ ਸਨ। ਜਿਸ ਵਿਚ ਸ਼ਾਮਿਲ ਹੈ:

ਰੀਅਲਟਰ ਕਿਸ ਤਰਾਂ ਲੱਭਣਾ ਹੈ

ਆਮ ਤੌਰ ਤੇ ਤੁਸੀਂ ਰੀਅਲਟਰ ਦੀ ਮਦਦ ਲੈਂਦੇ ਹੋ ਜਦ ਤੁਸੀਂ ਦੂਸਰੀ ਵਾਰ ਵਿਕਣ ਵਾਲੇ ਘਰਾਂ ਦੀ ਖਰੀਦ ਕਰਨ ਦੀ ਮਾਰਕੀਟ ਵਿਚ ਹੋ। ਜਦ ਕਿ ਘਰ ਖਰੀਦਣਾ ਬਹੁਤ ਗੁੰਝਲਦਾਰ ਹੈ, ਰੀਅਲਟਰ ਤੁਹਾਨੂੰ ਕਾਗਜ਼ੀ ਕੰਮ, ਖਾਸ ਕਰਕੇ ਖਰੀਦਦਾਰੀ ਨੂੰ ਸ਼ੁਰੂ ਕਰਨ ਤੋਂ ਅਖੀਰ ਤਕ ਮਦਦ ਕਰਦਾ ਹੈ। ਤੁਹਾਡਾ ਰੀਅਲਟਰ ਤੁਹਾਨੂੰ ਕਈ ਤਰਾਂ ਦੀਆਂ ਪ੍ਰਾਪਰਟੀਆਂ ਵਿਖਾ ਸਕਦਾ ਹੈ ਜੋ ਮਾਰਕੀਟ ਵਿਚ ਦੋਬਾਰਾ ਤੋਂ ਸੇਲ ਤੇ ਹਨ।

ਜੇਕਰ ਤੁਸੀਂ ਆਪਣੇ ਇਲਾਕੇ ਵਿਚ ਰੀਅਲਟਰ ਲੱਭਣਾ ਚਾਹੁੰਦੇ ਹੋ ਤਾਂ ਮਲਟੀਪਲ ਲਿਸਟਿੰਟ ਸਰਵਿਸ (ਐਮ ਐਲ ਐਸ) ਦੀ ਵੈਬ ਸਾਈਟ ਤੇ ਜਾਓ ਅਤੇ ਆਪਣੀ ਜਾਣਕਾਰੀ ਜੋ ਤੁਸੀਂ ਚਾਹੁੰਦੇ ਹੋ ਉਹ ਦਾਖਲ ਕਰੋ। ਪੂਰੇ ਕਨੇਡਾ ਵਿਚ 90,000 ਤੋਂ ਵੱਧ ਰੀਅਲਟਰ ਐਮ ਐਲ ਐਸ ਰਾਹੀਂ ਉਪਲੱਬਧ ਹਨ.

ਰੀਅਲਟਰ ਨਾਲ ਕੰਮ ਕਰਦੇ ਹੋਏ ਤੁਹਾਨੂੰ ਸਿਵਾਏ ਘਰ ਦੀ ਕੀਮਤ ਤੋਂ ਇਲਾਵਾ ਹੋਰ ਕੋਈ ਲਾਗਤ ਨਹੀਂ ਹੁੰਦੀ। ਘਰ ਵੇਚਣ ਵਾਲੇ ਰੀਅਲਟਰ ਨੂੰ ਕਮਿਸ਼ਨ ਦਿੰਦੇ ਹਨ ਜਦੋਂ ਘਰ ਵਿਕ ਜਾਂਦਾ ਹੈ।

Achieve the homeownership dream sooner