ਇੱਕ ਵਾਰ ਤੁਸੀਂ ਮਕਾਨ ਖਰੀਦਣ ਦਾ ਫੈਸਲਾ ਲੈ ਲਿਆ ਹੈ ਤਾਂ ਕੁੱਝ ਇੱਕ ਚੀਜ਼ਾਂ ਹਨ ਜਿਨ੍ਹਾਂ ਦਾ ਪ੍ਰਬੰਧ ਕਰਨ ਦੀ ਤੁਹਾਨੂੰ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰਤ ਹੈ। ਜਿੰਨਾ ਤੁਸੀਂ ਧਿਆਨ ਨਾਲ ਇਹ ਸੋਚੋਗੇ ਕਿ ਤੁਹਾਨੂੰ ਅਪਣੇ ਮਕਾਨ ਅਤੇ ਆਲੇ ਦੁਆਲੇ ਤੋਂ ਕੀ ਚਾਹੀਦਾ ਹੈ, ਅਤੇ ਆਰਾਮ ਨਾਲ ਤੁਸੀਂ ਕਿੰਨਾਂ ਕੁ ਖਰਚ ਸਹਿਣ ਕਰ ਸਕਦੇ ਹੋ, ਓਨੀ ਹੀ ਜਲਦੀ ਤੁਸੀਂ ਇਹ ਨਿਰਣਾ ਕਰਨ ਦੇ ਕਾਬਲ ਹੋਵੋਗੇ ਕਿ ਕਿਸ ਜਾਇਦਾਦ ਲਈ ਤੁਸੀਂ ਪੇਸ਼ਕਸ਼ ਕਰਨੀ ਚਾਹੁੰਦੇ ਹੋ।

ਮਕਾਨ ਖੋਜਣਾ ਸ਼ੁਰੁ ਕਰਨ ਵੇਲ਼ੇ ਇਹ ਕੁੱਝ ਇੱਕ ਗੱਲਾਂ ਦਿਮਾਗ ਵਿੱਚ ਰੱਖਣ ਵਾਲੀਆਂ ਹਨ:

  1. ਜਾਣਕਾਰੀ ਹਾਸਲ ਕਰੋ। ਮਕਾਨ ਖਰੀਦਣ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ। ਤੁਹਾਡੇ ਦੇਖਣ ਵਾਲੀ ਹਰ ਜਾਇਦਾਦ ਦੀ ਸੂਚਨਾ ਦੇ ਸੰਗਠਨ ਵਿੱਚ ਤੁਹਾਡੀ ਮਦਦ ਕਰਨ ਲਈ ਜੈਨਵਰਥ ਨੇ ਇੱਕ ਉਪਯੋਗੀ ਟੂਲ ਦਾ ਖਾਕਾ ਤਿਆਰ ਕਰਕੇ ਹੇਠ ਲਿਖੀ ਸਾਈਟ ‘ਤੇ ਮੁਫ਼ਤ ਉਪਲਬਧ ਕੀਤਾ ਹੈ। house hunting checklist.
  2. ਨਿਰਣਾ ਕਰੋ ਤੁਹਾਡੇ ਲਈ ਕੀ ਵਾਜਬ ਹੈ। ਪਹਿਲੀਆਂ ਧਿਆਨ ਦੇਣ ਵਾਲੀਆਂ ਗੱਲਾਂ ਚੋਂ ਇੱਕ ਹੈ, ਤੁਸੀਂ ਹਰ ਮਹੀਨੇ ਕਿੰਨੀ ਅਦਾਇਗੀ ਜੁਟਾ ਸਕਦੇ ਹੋ। ਬੈਂਕਾਂ ਅਤੇ ਹੋਰ ਮੌਰਟਗੇਜ ਦੇਣ ਵਾਲੀਆਂ ਥਾਵਾਂ ਨੂੰ ਪਹੁੰਚ ਕਰਨ ਤੋਂ ਪਹਿਲਾਂ ਕਈ ਐਸੀਆਂ ਵੈੱਬਸਾਈਟਾਂ ਹਨ ਜੋ ਤੁਹਾਨੂੰ ਇਹ ਨਿਰਧਾਰਤ ਕਰਨ ਵਿੱਚ ਸਹਾਈ ਹੋਣਗੀਆਂ ਕਿ ਤੁਸੀਂ ਤਕਰੀਬਨ ਕਿੰਨਾ ਖਰਚ ਸਹਿਣ ਕਰ ਸਕਦੇ ਹੋ। ਇਹ ਵੈੱਬ-ਸਾਈਟਾਂ ਆੱਨ-ਲਾਈਨ ਕੈਲਕੂਲੇਟਰ ਵਰਤਦੀਆਂ ਹਨ ਜਿਹੜੇ ਤੁਹਾਡੀੰ ਉਸੇ ਵੇਲ਼ੇ, ਕੁੱਝ ਅੰਦਾਜ਼ਨ ਸੰਖਿਆਵਾਂ ਦਾ ਹਿਸਾਬ ਲਗਾ ਕੇ ਉਸ ਮਕਾਨ ਦੀ ਕੀਮਤ ਦੱਸਣ ਵਿੱਚ ਮਦਦ ਕਰਦੇ ਹਨ ਜਿਹੜੀ ਤੁਸੀਂ ਸੰਭਵ ਤੌਰ ‘ਤੇ ਜੁਟਾ ਸਕਦੇ ਹੋਵੋ, ਅਤੇ ਤੁਹਾਡੀ ਮਹੀਨਾਵਾਰ ਅਦਾਇਗੀ ਕਿੰਨੀ ਹੋਵੇਗੀ। ਜੈਨਵਰਥ ਦੇ ਕੈਲਕੂਲੇਟਰ ‘ਤੇ ਚੈੱਕ ਕਰਨ ਲਈ ਇੱਥੇ ਜਾਓ: http://genworth.ca/en/homebuyers/homebuying-calculators.aspx. ਇਹ ਕੈਲਕੂਲੇਟਰ ਤੁਹਾਡੀ ਜਾਣਕਾਰੀ ਲਈ ਹੀ ਹਨ ਅਤੇ ਇਹ ਗਰੰਟੀ ਨਹੀਂ ਦਿੰਦੇ ਕਿ ਤੁਹਾਨੂੰ ਆਪੇ ਹੀ ਜਿੰਨਾ ਚਾਹੁੰਦੇ ਹੋ ਕਰਜ਼ਾ (ਮੌਰਟਗੇਜ) ਮਿਲ ਜਾਵੇਗਾ।
  3. ਰੀਅਲਟਰ ਕਰ ਲਓ। ਇਹ ਉਹ ਵਿਅਕਤੀ ਹੈ ਜਿਹੜਾ ਤੁਹਾਨੂੰ ਇੱਕ ਪਹਿਲਾਂ ਵਿਕੀ ਜਾਇਦਾਦ ਲੱਭਣ ਅਤੇ ਖਰੀਦਣ ਵਿੱਚ ਮਦਦ ਦਿੰਦਾ ਹੈ। ਕੈਨੇਡਾ ਵਿੱਚ ਬਹੁਤ ਸਾਰੀਆਂ ਵੱਖ-ਵੱਖ ਰੀਅਲ ਐਸਟੇਟ ਕੰਪਨੀਆਂ ਹਨ ਅਤੇ ਚੁਣਨ ਲਈ ਬਹੁਤ ਏਜੰਟ ਹਨ। ਤੁਸੀਂ ਇੱਕ ਅਜਿਹਾ ਏਜੰਟ ਚੁਣਨ ਦਾ ਫੈ਼ਸਲਾ ਕਰ ਸਕਦੇ ਹੋ ਜਿਹੜਾ ਤੁਹਾਡੀ ਨਿਗਾਹ ਹੇਠਲੇ ਖੇਤਰਾਂ ਵਿੱਚ ਹੋਰ ਜਾਇਦਾਦਾਂ ਵੇਚ ਚੁੱਕਾ ਹੋਵੇ। ਬਹੁਤ ਸਾਰੇ ਲੋਕ ਉਹ ਰੀਅਲਟਰ ਚੁਣਦੇ ਹਨ ਜਿਸਦੀ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਸਿਫਾਰਸ਼ ਕੀਤੀ ਗਈ ਹੋਵੇ। ਰੀਅਲਟਰ ਦੀਆਂ ਸੇਵਾਵਾਂ ਦਾ ਭੁਗਤਾਨ ਤੁਸੀਂ ਨਹੀਂ ਕਰਦੇ। ਉਹ ਉਸ ਮਕਾਨ, ਜਿਸਦੀ ਉਹ ਵਿਕਣ ਵਿੱਚ ਮਦਦ ਕਰਦੇ ਹਨ, ਦੇ ਵੇਚ ਮੁੱਲ ਚੋਂ ਆਪਣਾ ਕਮਿਸ਼ਨ ਰੱਖਦਿਆਂ ਅਪਣੇ ਪੈਸੇ ਕਮਾਉਂਦੇ ਹਨ। ਕਮਿਸ਼ਨ ਵੇਚਣ ਵਾਲੇ ਦੁਆਰਾ ਅਦਾ ਕੀਤਾ ਜਾਂਦਾ ਹੈ, ਤੁਹਾਡੇ ਜਾਣੀ ਖਰੀਦਦਾਰ ਦੁਆਰਾ ਨਹੀਂ।
  4. ਰੀਅਲਟਰ ਕਰ ਲਓ। ਇਹ ਉਹ ਵਿਅਕਤੀ ਹੈ ਜਿਹੜਾ ਤੁਹਾਨੂੰ ਇੱਕ ਪਹਿਲਾਂ ਵਿਕੀ ਜਾਇਦਾਦ ਲੱਭਣ ਅਤੇ ਖਰੀਦਣ ਵਿੱਚ ਮਦਦ ਦਿੰਦਾ ਹੈ। ਕੈਨੇਡਾ ਵਿੱਚ ਬਹੁਤ ਸਾਰੀਆਂ ਵੱਖ-ਵੱਖ ਰੀਅਲ ਇਸਟੇਟ ਕੰਪਨੀਆਂ ਹਨ ਅਤੇ ਚੁਣਨ ਲਈ ਬਹੁਤ ਏਜੰਟ ਹਨ। ਤੁਸੀਂ ਇੱਕ ਅਜਿਹਾ ਏਜੰਟ ਚੁਣਨ ਦਾ ਫੈ਼ਸਲਾ ਕਰ ਸਕਦੇ ਹੋ ਜੇਹੜਾ ਤੁਹਾਡੀ ਨਿਗਾਹ ਹੇਠਲੇ ਖੇਤਰਾਂ ਵਿੱਚ ਹੋਰ ਜਾਇਦਾਦਾਂ ਵੇਚ ਚੁੱਕਾ ਹੋਵੇ। ਬਹੁਤ ਸਾਰੇ ਲੋਕ ਉਹ ਰੀਅਲਟਰ ਚੁਣਦੇ ਹਨ ਜਿਸਦੀ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਸਿਫਾਰਸ਼ ਕੀਤੀ ਗਈ ਹੋਵੇ। ਰੀਅਲਟਰ ਦੀਆਂ ਸੇਵਾਵਾਂ ਦਾ ਭੁਗਤਾਨ ਤੁਸੀਂ ਨਹੀਂ ਕਰਦੇ। ਉਹ ਉਸ ਮਕਾਨ, ਜਿਸਦੀ ਉਹ ਵਿਕਣ ਵਿੱਚ ਮਦਦ ਕਰਦੇ ਹਨ, ਦੇ ਵੇਚ ਮੁੱਲ ਚੋਂ ਆਪਣਾ ਕਮਿਸ਼ਨ ਰੱਖਦਿਆਂ ਅਪਣੇ ਪੈਸੇ ਕਮਾਉਂਦੇ ਹਨ। ਕਮਿਸ਼ਨ ਵੇਚਣ ਵਾਲ਼ੇ ਦੁਆਰਾ ਅਦਾ ਕੀਤਾ ਜਾਂਦਾ ਹੈ, ਤੁਹਾਡੇ ਜਾਣੀ ਖਰੀਦਦਾਰ ਦੁਆਰਾ ਨਹੀਂ।
  5. ਮਨਜ਼ੂਰ ਹੋਈ ਮੋਰਟਗੇਜ ਲਵੋ। ਤੁਸੀਂ ਕਰਜ਼ ਦੇਣ ਵਾਲੇ ਨਾਲ ਮਨਜ਼ੂਰ ਹੋਈ ਮੋਰਟਗੇਜ ਲੈਣ ਬਾਰੇ ਗੱਲ ਕਰ ਸਕਦੇ ਹੋ। ਕਰਜ਼ ਦੇਣ ਵਾਲਾ ਤੁਹਾਡੀ ਵਿਤੀ ਸਥਿਤੀ ਨਿਸ਼ਚਿਤ ਕਰੇਗਾ ਅਤੇ ਨਿਰਣਾ ਕਰੇਗਾ ਕਿ ਉਹ ਤੁਹਾਨੂੰ ਆਪਣੀ ਜਾਇਦਾਦ ਖਰੀਦਣ ਲਈ ਕਿੰਨਾ ਕਰਜ਼ਾ ਦੇਣ ਦਾ ਵਾਅਦਾ ਕਰਨ ਲਈ ਰਾਜ਼ੀ ਹੈ। ਇਹ ਤੁਹਾਨੂੰ ਚੋਣ ਕਰਨ ਸਮੇਂ ਭਰੋਸਾ ਦਏਗਾ ਕਿ ਖਰੀਦਣ ਲਈ ਕਿਹੜੇ ਮਕਾਨ ਖਰੀਦਣ ਲਈ ਧਿਆਨ ਵਿੱਚ ਰੱਖਣੇ ਹਨ। ਇਹ ਤੁਹਾਡੀ ਕਿਸੇ ਜਾਇਦਾਦ ਲਈ ਪੇਸ਼ਕਸ਼ ਕਰਨ ਵੇਲੇ ਵੀ ਮਦਦ ਕਰੇਗਾ ਕਿਉਂਕਿ ਖਰੀਦਣ ਵਾਲਾ ਜਾਣਦਾ ਹੋਵੇਗਾ ਕਿ ਤੁਸੀਂ ਖਰੀਦਦਾਰੀ ਲਈ ਸੰਜੀਦਾ ਅਤੇ ਕਾਬਲ ਹੋ।
  6. ਮਨਜ਼ੂਰ ਹੋਈ ਮੌਰਟਗੇਜ ਲਵੋ। ਤੁਸੀਂ ਕਰਜ਼ ਦੇਣ ਵਾਲੇ ਨਾਲ ਮਨਜ਼ੂਰ ਹੋਈ ਮੋਰਟਗੇਜ ਲੈਣ ਬਾਰੇ ਗੱਲ ਕਰ ਸਕਦੇ ਹੋ। ਕਰਜ਼ ਦੇਣ ਵਾਲਾ ਤੁਹਾਡੀ ਵਿਤੀ ਸਥਿਤੀ ਨਿਸ਼ਚਿਤ ਕਰੇਗਾ ਅਤੇ ਨਿਰਣਾ ਕਰੇਗਾ ਕਿ ਉਹ ਤੁਹਾਨੂੰ ਆਪਣੀ ਜਾਇਦਾਦ ਖਰੀਦਣ ਲਈ ਕਿੰਨਾ ਕਰਜ਼ਾ ਦੇਣ ਦਾ ਵਾਅਦਾ ਕਰਨ ਲਈ ਰਾਜ਼ੀ ਹੈ। ਇਹ ਤੁਹਾਨੂੰ ਚੋਣ ਕਰਨ ਸਮੇਂ ਭਰੋਸਾ ਦੇਵੇਗਾ ਕਿ ਖਰੀਦਣ ਲਈ ਕਿਹੜੇ ਮਕਾਨ ਧਿਆਨ ਵਿੱਚ ਰੱਖਣੇ ਹਨ। ਇਹ ਤੁਹਾਡੀ ਕਿਸੇ ਜਾਇਦਾਦ ਲਈ ਪੇਸ਼ਕਸ਼ ਕਰਨ ਵੇਲੇ ਵੀ ਮਦਦ ਕਰੇਗਾ ਕਿਉਂਕਿ ਖਰੀਦਣ ਵਾਲਾ ਜਾਣਦਾ ਹੋਵੇਗਾ ਕਿ ਤੁਸੀਂ ਖਰੀਦਦਾਰੀ ਲਈ ਸੰਜੀਦਾ ਅਤੇ ਕਾਬਲ ਹੋ।
  7. ਮਨਜ਼ੂਰ ਹੋਈ ਮੌਰਟਗੇਜ ਲਵੋ. ਤੁਸੀਂ ਕਰਜ਼ ਦੇਣ ਵਾਲ਼ੇ ਨਾਲ਼ ਮਨਜ਼ੂਰ ਹੋਈ ਮੌਰਟਗੇਜ ਲੈਣ ਬਾਰੇ ਗੱਲ ਕਰ ਸਕਦੇ ਹੋ. ਕਰਜ਼ ਦੇਣ ਵਾਲ਼ਾ ਤੁਹਾਡੀ ਵਿਤੀ ਸਥਿਤੀ ਨਿਸ਼ਚਿਤ ਕਰੇਗਾ ਅਤੇ ਨਿਰਣਾ ਕਰੇਗਾ ਕਿ ਉਹ ਤੁਹਾਨੂੰ ਆਪਣੀ ਜਾਇਦਾਦ ਖਰੀਦਣ ਲਈ ਕਿੰਨਾ ਕਰਜ਼ਾ ਦੇਣ ਦਾ ਵਾਅਦਾ ਕਰਨ ਲਈ ਰਾਜ਼ੀ ਹੈ। ਇਹ ਤੁਹਾਨੂੰ ਚੋਣ ਕਰਨ ਸਮੇਂ ਭਰੋਸਾ ਦਏਗਾ ਕਿ ਖਰੀਦਣ ਲਈ ਕਿਹੜੇ ਮਕਾਨ ਧਿਆਨ ਵਿੱਚ ਰੱਖਣੇ ਹਨ। ਇਹ ਤੁਹਾਡੀ ਕਿਸੇ ਜਾਇਦਾਦ ਲਈ ਪੇਸ਼ਕਸ਼ ਕਰਨ ਵੇਲੇ ਵੀ ਮਦਦ ਕਰੇਗਾ ਕਿਉਂਕਿ ਖਰੀਦਣ ਵਾਲਾ ਜਾਣਦਾ ਹੋਵੇਗਾ ਕਿ ਤੁਸੀਂ ਖਰੀਦਦਾਰੀ ਲਈ ਸੰਜੀਦਾ ਅਤੇ ਕਾਬਲ ਹੋ।

Achieve the homeownership dream sooner