ਇੱਥੇ ਕਈ ਪ੍ਰੋਗਰਾਮ ਅਤੇ ਨੀਤੀਆਂ ਹਨ ਜਿਹੜੀਆਂ ਖਰੀਦਦਾਰੀ ਨੂੰ ਜ਼ਰਾ ਆਸਾਨ ਕਰਨ ਵਿੱਚ ਸਹਾਈ ਹੋਣਗੀਆਂ। ਇਹ ਹੇਠਾਂ ਸੂਚੀਬੱਧ ਕੀਤੀਆਂ ਗਈਆਂ ਹਨ।

ਊਰਜਾ- ਕੁਸ਼ਲ ਮਕਾਨ ਪ੍ਰੋਗਰਾਮ

ਇੱਕ ਊਰਜਾ ਕੁਸ਼ਲ ਮਕਾਨ ਖਰੀਦ ਰਹੇ, ਜਾਂ ਪੁਰਾਣੇ ਮਕਾਨ ਵਿੱਚ ਜੈਨਵਰਥ-ਬੀਮੇ ਵਾਲੀਆਂ ਮੋਰਟਗੇਜਾਂ ਨਾਲ ਊਰਜਾ –ਕਿਫ਼ਾਇਤੀ ਤਬਦੀਲੀਆਂ ਕਰਵਾ ਰਹੇ ਖਰੀਦਦਾਰ ਆਪਣੀ ਇੰਸ਼ੋਰੈਂਸ ਦੇ ਬੀਮੇ ਦੀ ਕਿਸ਼ਤ ਉੱਤੇ 10 ਪ੍ਰਤੀਸ਼ਤ ਵਾਪਸ ਲੈਣ ਦੇ ਯੋਗ ਹੁੰਦੇ ਹਨ। ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਜੈਨਵਰਥ ਦੇ ਵੈੱਬਪੇਜ ਉਤੇ ਲੱਭੀ ਜਾ ਸਕਦੀ ਹੈ।
www.genworth.ca/mi/eng/home_ownership/energy_efficient_housing_program.html

ਨਵੇਂ ਮਕਾਨਾਂ ਲਈ ਜੀ ਐੱਸ ਟੀ/ ਐੱਚ ਐੱਸ ਟੀ ਛੋਟ

ਨਵੇਂ ਮਕਾਨਾਂ ਲਈ ਜੀ ਐੱਸ ਟੀ/ ਐੱਚ ਐੱਸ ਟੀ ਛੋਟ ਨਵੇਂ ਜਾਂ ਕਾਫੀ ਹੱਦ ਤੱਕ ਮੁਰੰਮਤ ਕੀਤੇ ਮਕਾਨ ਖਰੀਦਣ ਵਾਲੇ ਵਿਅਕਤੀ ਖਰੀਦ ਮੁੱਲ ਉੱਤੇ ਅਦਾ ਕੀਤੇ ਗਏ ਫੈਡਰਲ ਜੀ ਐੱਸ ਟੀ ਜਾਂ ਐੱਚ ਐੱਸ ਟੀ ਦੇ ਇੱਕ ਹਿੱਸੇ ‘ਤੇ ਛੋਟ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਜੇ ਤੁਹਾਡਾ ਮਕਾਨ ਨੋਵਾ ਸਕੋਸ਼ੀਆ ਵਿੱਚ ਸਥਿਤ ਹੈ ਤਾਂ ਤੁਸੀ ਇੱਕ ਵਾਧੂ ਛੋਟ ਦੇ ਵੀ ਯੋਗ ਹੋ ਸਕਦੇ ਹੋ। ਕਿਊਬੈਕ ਵਿੱਚ ਇਹ ਪ੍ਰੋਗਰਾਮ ਰੈਵੇਨਿਊ ਕਿਊਬੈਕ ਦੁਆਰਾ ਚਲਾਇਆ ਜਾਂਦਾ ਹੈ। ਜੇ ਤੁਸੀਂ ਕਿਊਬੈਕ ਵਿੱਚ ਨਵਾਂ ਮਕਾਨ ਲੈਂਦੇ ਜਾਂ ਉਸਾਰਦੇ ਹੋ ਤਾਂ 1-800-567-4692 ‘ਤੇ ਰੈਵੇਨਿਊ ਕਿਊਬੈਕ ਨਾਲ ਸੰਪਰਕ ਕਰੋ। ਫੈਡਰਲ ਪ੍ਰੋਗਰਾਮ ਬਾਰੇ ਜਾਣਕਾਰੀ ਇੱਥੋਂ ਵੀ ਮਿਲ ਸਕਦੀ ਹੈ:
www.cra-arc.gc.ca/tax/individuals/topics/gst-hst-rebate/menu-e.html.

ਮਕਾਨ ਖਰੀਦਦਾਰ ਦੀ ਆਰ ਆਰ ਐੱਸ ਪੀ ਯੋਜਨਾ

ਮਕਾਨ ਖਰੀਦਦਾਰ ਦੀ ਯੋਜਨਾ (ਹੋਮ ਬਾਇਰ‘ਜ਼ ਪਲੈਨ -ਐੱਚ ਬੀ ਪੀ) ਇੱਕ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਇੱਕ ਯੋਗ ਮਕਾਨ ਖਰੀਦਣ ਜਾਂ ਉਸਾਰਨ ਲਈ ਆਪਣੇ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲੈਨ ਵਿੱਚੋਂ ਇੱਕ ਕੈਲੈਂਡਰ ਸਾਲ ਵਿੱਚ $20,000 ਤੱਕ ਕਢਵਾ ਸਕਦਾ ਹੈ। ਕਈ ਤਰੀਕਿਆਂ ਨਾਲ਼ ਇਸ ਨੂੰ ਆਪਣੇ ਆਪ ਤੋਂ ਲਏ ਇੱਕ ਵਿਆਜ ਰਹਿਤ ਕਰਜ਼ੇ, ਜਿਹੜਾ ਤੁਸੀਂ ਕਿਸ਼ਤਾਂ ਵਿੱਚ ਚੁਕਾਉਂਦੇ ਹੋ ਜਦੋਂ ਤੱਕ ਤੁਹਾਡਾ ਐੱਚ ਬੀ ਪੀ ਸਿਫ਼ਰ ਨਹੀਂ ਹੋ ਜਾਂਦਾ, ਵਜੋਂ ਵੀ ਸੋਚਿਆ ਜਾ ਸਕਦਾ ਹੈ। ਇਹ ਰਕਮ ਕਢਵਾਈ ਰਕਮ ਦੇ 15ਵੇਂ ਹਿੱਸੇ ਬਰਾਬਰ ਸਾਲਾਨਾ ਅਦਾਇਗੀਆਂ ਵਿੱਚ, 15 ਸਾਲ ਤੱਕ ਆਰ ਆਰ ਐੱਸ ਪੀ ਵਿੱਚ ਚੁਕਤਾ ਹੋਣੀ ਲਾਜ਼ਮੀ ਹੁੰਦੀ ਹੈ। ਜੇ ਤੁਸੀਂ ਕਿਸੇ ਖਾਸ ਟੈਕਸ-ਸਾਲ ਵਿੱਚ ਬਣਦੀ ਰਕਮ ਨਹੀਂ ਚੁਕਾਉਂਦੇ, ਇਹ ਤੁਹਾਡੀ ਉਸ ਸਾਲ ਦੀ ਟੈਕਸੇਬਲ ਆਮਦਨ ਵਿੱਚ ਸ਼ਾਮਲ ਕਰਨੀ ਪਵੇਗੀ।

ਜੇ ਤੁਸੀਂ ਪਤੀ/ਪਤਨੀ, ਸਾਥੀ/ਸਾਥਣ ਜਾਂ ਹੋਰ ਵਿਅਕਤੀਆਂ ਨਾਲ਼ ਮਿਲ਼ ਕੇ ਯੋਗ ਮਕਾਨ ਖਰੀਦਦੇ ਹੋ ਤਾਂ ਤੁਹਾਡੇ ਵਿੱਚੋਂ ਹਰ ਕੋਈ $20,000 ਤੱਕ ਕਢਵਾ ਸਕਦਾ ਹੈ।

ਹੋਮ ਬਾਏਰਜ਼ ਪਲੈਨ ਦੀ ਹੋਰ ਜਾਣ ਕਾਰੀ ਕੈਨੇਡਾ ਰੈਵੇ ਨਿਊ ਏਜੈਂਸੀ ਦੀ ਵੈੱਬ ਸਾਈਟ ਤੇ ਮਿਲ ਸਕਦੀ ਹੈ: Canada Revenue’s website.

Achieve the homeownership dream sooner