ਬੈਂਕ, ਕਰੈਡਿਟ ਯੂਨੀਅਨ ਅਤੇ ਮੋਰਟਗੇਜ ਕੰਪਨੀਆਂ ਘਰ ਖਰੀਦਣ ਵਾਲਿਆਂ ਨੂੰ ਪੈਸੇ ਉਧਾਰੇ ਦਿੰਦੀਆਂ ਹਨ। ਇਸ ਕਰਜ਼ੇ ਨੂੰ ਮੋਰਟਗੇਜ ਆਖਦੇ ਹਨ। ਤੁਹਾਨੂੰ ਪੈਸੇ ਦੇਣ ਵਾਲਾ ਤੁਹਾਨੂੰ ਕਰਜ਼ੇ ਦੀ ਅਰਜੀ ਭਰਨ ਵਾਸਤੇ ਕਹੇਗਾ, ਜਿਸ ਵਿਚ ਤੁਹਾਡੀ ਆਮਦਨੀ, ਕੰਮ ਅਤੇ ਕਰਜ਼ੇ ਦੀ ਜਾਣਕਾਰੀ ਸ਼ਾਮਿਲ ਹੁੰਦੀ ਹੈ ਅਤੇ ਇਹ ਜਾਣਕਾਰੀ ਉਹ ਤੁਹਾਡੀ ਮੋਰਟਗੇਜ ਦੀ ਅਧਿਕਾਰਤਾ ਜਾਣਨ ਵਾਸਤੇ ਇਸਤੇਮਾਲ ਕਰਦੇ ਹਨ।

ਇਕ ਵਾਰ ਜਦੋਂ ਤੁਸੀਂ ਇਹ ਫੈਸਲਾ ਕਰ ਲਿਆ ਕਿ ਕਿਸ ਤਰਾਂ ਦਾ ਘਰ ਲੈਣਾ ਹੈ ਅਤੇ ਤੁਸੀਂ ਕਿੰਨੀ ਕੀਮਤ ਦੇ ਸਕਦੇ ਹੋ, ਆਮ ਤੌਰ ਤੇ ਇਹ ਮਸ਼ਵਰਾ ਦਿਤਾ ਜਾਂਦਾ ਹੈ ਕਿ ਤੁਹਾਨੂੰ ਮੋਰਟਗਗੇਜ ਪਹਿਲਾਂ ਹੀ ਮਨਜ ਼ੂਰ ਕਰਵਾ ਲੈਣੀ ਚਾਹੀਦੀ ਹੈ। ਇਸ ਵਾਸਤੇ ਤੁਹਾਨੂੰ ਵਿਆਜ ਦਾ ਰੇਟ ਇਕੋ ਰੱਖ ਦਿਤਾ ਜਾਂਦਾ ਹੈ ਜੋ ਕਿ (90) ਦਿਨ ਵਾਸਤੇ ਹੁੰਦਾ ਹੈ। ਇਸ ਸੇਵਾਵਾਂ ਬੈਂਕ, ਕਰੈਡਿਟ ਯੂਨੀਅਨਾਂ ਅਤੇ ਮੋਰਟਗੇਜ ਕੰਪਨੀਆਂ ਵਲੋਂ ਤੁਹਾਨੂੰ ਬਿਨਾ ਕਿਸੇ ਪੈਸੇ ਤੋਂ ਦਿੱਤੀਆਂ ਜਾਂਦੀਆਂ ਹਨ।

ਮੋਰਟਗੇਜ ਦੇ ਪੈਸੇ ਦਾ ਇੰਤਜ਼ਾਮ ਕਰਨ ਦੀ ਮਦਦ ਕਈ, ਕੁਝ ਘਰ ਖਰੀਦਣ ਵਾਲੇ ਮੋਰਟਗੇਜ ਬਰੋਰ ਨਾਲ ਕੰਮ ਕਰਦੇ ਹਨ। ਮੋਰਟਗੇਜ ਬਰੋਕਰ ਤੁਹਾਡੇ ਲਈ ਸਭ ਤੋਂ ਵਧੀਆ ਪੈਸੇ ਦੇਣ ਵਾਲੇ ਤੋਂ ਤੁਹਾਨੂੰ ਪੈਸੇ ਲੈ ਕੇ ਦੇਣ ਵਿਚ ਮਸ਼ਵਰਾ ਦਿੰਦਾ ਹੈ ਅਤੇ ਪੈਸੇ ਦੀ ਸਾਰੀ ਹਾਲਤ ਨੂੰ ਵੇਖਦਿਆਂ ਸਾਰੀ ਕਾਰਵਾਈ ਕਰਦਾ ਹੈ। ਤੁਸੀਂ ਇਹ ਚੈਕ ਕਰ ਸਕਦੇ ਹੋ ਕਿ ਕੀ ਬਰੋਕਰ ਕਨੇਡੀਅਨ ਐਸੋਸੀਏਸ਼ਨ ਆਫ ਮੋਰਟਗੇਜ ਪ੍ਰੋਫੈਸ਼ਨਲ ( ਸੀ ਏ ਏ ਐਮ ਪੀ) ਨਾਲ ਮਨਜ਼ੂਰ ਸ਼ੁਦਾ ਹੈ ਅਤੇ ਮੋਰਟਗੇਜ ਪ੍ਰੋਫੈਸ਼ਨਲ (ਏ ਐਮ ਪੀ) ਲਈ ਮਨਜ਼ੂਰ ਸ਼ੁਦਾ ਹੈ।

ਐਮੋਰਟਾਈਜ਼ੇਸ਼ਨ ਪੀਰੀਅਡ

ਮੋਰਟਗੇਜ ਦੀ ਪੇਮੈਂਟ ਘਟਾਉਣ ਦਾ ਇਕ ਤਰੀਕਾ ਇਹ ਹੈ ਕਿ ਐਮੋਰਟਾਈਜ਼ੇਸ਼ਨ ਦਾ ਸਮਾਂ ਵਧਾ ਦਿਉ। ਐਮੋਰਟਾਈਜ਼ੇਸ਼ਨ ਦਾ ਮਤਲਬ ਹੈ ਕਿ ਉਹ ਸਮਾਂ ਜਿਸ ਵਿਚ ਤੁਹਾਡੀ ਸਾਰੀ ਮੋਰਟਗੇਜ ਦਿਤੀ ਜਾਵੇ। ਆਮ ਤੌਰ ਤੇ ਮੋਰਟਗੇਜ ਦੀ ਐਮੋਰਟਾਈਜ਼ੇਸ਼ਨ 25 ਸਾਲ ਦੀ ਹੁੰਦੀ ਹੈ ਪਰ ਤੁਸੀਂ ਆਪਣੀ ਐਮੋਰਟਾਈਜ਼ੇਸ਼ਨ 30, 35 ਅਤੇ 40 ਸਾਲ ਵੀ ਕਰਵਾ ਸਕਦੇ ਹੋ।

ਐਮੋਰਟਾਈਜ਼ੇਸ਼ਨ ਦਾ ਸਮਾਂ ਵਧਾਉਣ ਨਾਲ ਤੁਹਾਡੀ ਮੋਰਟਗੇਜ ਦੀ ਪੇਮੈਂਟ ਛੋਟੀ ਹੋ ਜਾਂਦੀ ਹੈ ਅਤੇ ਪੈਸੇ ਲੰਬਾ ਸਮਾਂ ਦੇਣੇ ਹੁੰਦੇ ਹਨ। ਇਸ ਨਾਲ ਤੁਹਾਡੀ ਮੋਰਟਗੇਜ ਦੀ ਪੇਮੈਂਟ ਦੇਣ ਵਿਚ ਮਦਦ ਹੁੰਦੀ ਹੈ। ਹਮੇਸ਼ਾ ਯਾਦ ਰਹੇ ਕਿ ਤੁਹਾਡੀ ਮੋਰਟਗੇਜ ਨੂੰ ਲੰਬਾ ਖਿਚਣ ਨਾਲ ਤੁਹਾਨੂੰ ਵਿਆਜ ਵੱਧ ਦੇਣਾ ਪੈਂਦਾ ਹੈ। ਜਿੰਨੀ ਜਲਦੀ ਤੁਸੀਂ ਆਪਣੀ ਮੋਰਟਗੇਜ ਦੇ ਦਿੰਦੇ ਹੋ ਉਤਨੀ ਹੀ ਜ਼ਿਆਦਾ ਪੈਸੇ ਤੁਸੀਂ ਵਿਆਜ ਵਿਚ ਬਚਾਉਂਦੇ ਹੋ।

ਪੇਮੈਂਟ ਦੇਣ ਦੀ ਸੂਚੀ

ਆਪਣੀ ਮੋਰਟਗੇਜ ਛੇਤੀ ਦੇਣ ਦਾ ਅਤੇ ਵਿਆਜ ਦੀ ਲਾਗਤ ਦੇ ਪੈਸੇ ਬਚਾਉਣ ਦਾ ਇਕ ਹੋਰ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਪੈਸੇ ਦੇਣ ਦਾ ਤਰੀਕਾ ਬਦਲ ਸਕਦੇ ਹੋ। ਪਹਿਲੇ ਪਹਿਲ, ਮਹੀਨੇ ਦੀਆਂ ਪੇਮੈਂਟ ਹੀ ਮਸ਼ਹੂਰ ਸਨ ਪਰ ਹੁਣ ਕਈ ਖਰੀਦਦਾਰ, ਹਫਤਾਵਾਰ, ਦੋ ਹਫਤੇ ਬਾਦ, ਜਾਂ ਹੋਰ ਕਈ ਛੇਤੀ ਪੇਮੈਂਟ ਦੇਣ ਦੇ ਤਰੀਕੇ ਹਨ। ਇਸ ਨਾਲ ਤੁਹਾਡੀਆਂ ਸਾਲ ਦੀਆਂ ਪੇਮੈਂਟਾਂ ਬਦਲ ਜਾਂਦੀਆਂ ਹਨ ਅਤੇ ਇਸ ਨਾਲ ਤੁਹਾਡੀ ਪੇਮੈਂਟ ਦੀ ਰਕਮ ਤੇ ਕੋਈ ਅਸਰ ਨਹੀਂ ਪੈਂਦਾ। ਇਸ ਨਾਲ ਪੈਸੇ ਵੱਧ ਦਿਤੇ ਜਾਂਦੇ ਹਨ।

ਵੱਖੋ ਵੱਖ ਐਮੋਰਟਾਈਜ਼ੇਸ਼ਨ ਦੇ ਨਾਲ ਨਾਲ ਕਈ ਤਰਾਂ ਦੀਆਂ ਮੋਰਟਗੇਜ ਦੀਆਂ ਕਿਸਮਾਂ ਵੀ ਹਨ ਅਤੇ ਕਈ ਤਰਾਂ ਦੇ ਪਹਿਲੇ ਪੈਸੇ ਦੇਣ ਦੇ ਤਰੀਕੇ ਹਨ। ਉਹ ਤਰੀਕੇ ਹੇਠਾਂ ਲਿਖੇ ਹਨ:

ਰੇਟ ਦੀ ਕਿਸਮ:

ਵੇਰੀਏਬਲ ਰੇਟ ਮੋਰਟਗੇਜ: ਵੇਰੀਏਬਲ ਰੇਟ ਮੋਰਟਗੇਜ ਤੇ ਜੋ ਵਿਆਜ ਦਾ ਰੇਟ ਹੁੰਦਾ ਹੈ ਉਹ ਮਾਰਕੀਟ ਦੇ ਰੇਟ ਦੇ ਨਾਲ ਨਾਲ ਬਦਲਦਾ ਹੈ, ਆਮ ਤੌਰ ਤੇ ਇਹ ਰੇਟ ਤਹਿ ਕੀਤੇ ਰੇਟ ਤੋਂ ਘੱਟ ਹੁੰਦਾ ਹੈ, ਪਰ ਇਸ ਵਿਚ ਕਾਫੀ ਖਤਰਾ ਹੁੰਦਾ ਹੈ ਕਿ ਜੇ ਵਿਆਜ ਦਾ ਰੇਟ ਵੱਧ ਗਿਆ ਤਾਂ। ਇਸ ਤਰਾਂ ਦੀ ਮੋਰਟਗੇਜ ਵਿਚ ਤੁਹਾਡੀ ਪੇਮੈਂਟ ਪੱਕੀ ਹੁੰਦੀ ਹੈ, ਚਾਹੇ ਉਹ ਮਹੀਨੇ ਦੀ ਜਾਂ ਮਹੀਨੇ ਵਿਚ ਦੋ ਪੇਮੈਂਟਾਂ ਜਾਂ ਦੂਸਰੀ ਕੋਈ ਹੋਰ ਹੋਵੇ। ਜੇਕਰ ਵਿਆਜ ਉਪਰ ਚਲਾ ਜਾਵੇ ਤਾਂ ਪੇਮੈਂਟ ਦਾ ਵਧੇਰੇ ਹਿਸਾ ਵਿਆਜ ਵਲ ਚਲਾ ਜਾਂਦਾ ਹੈ।

ਫਿਕਸਡ ਰੇਟ ਮੋਰਟਗੇਜ: ਵੇਰੀਏਬਲ ਰੇਟ ਮੋਰਟਗੇਜ ਦੇ ਉਲਟ ਫਿਕਸਡ ਰੇਟ ਮੋਰਟਗੇਜ ਵਿਚ ਪਹਿਲੇ ਤੋਂ ਹੀ ਵਿਆਜ ਦਾ ਰੇਟ ਤਹਿ ਕੀਤਾ ਹੁੰਦਾ ਹੈ ਜੋ ਕਿ ਤੁਹਾਡੀ ਮੋਰਟਗੇਜ ਦੇ ਤਹਿ ਕੀਤੇ ਸਮੇਂ ਤਕ ਨਹੀਂ ਬਦਲਦਾ। ਫਿਕਸਡ ਰੇਟ ਮੋਰਟਗੇਜ ਦਾ ਇਹ ਫਾਇਦਾ ਹੈ ਕਿ ਤੁਹਾਡੀ ਪੇਮੈਂਟ ਵਿਚ ਕੋਈ ਫਰਕ ਨਹੀਂ ਪੈਂਦਾ, ਪਰ ਇਸ ਵਿਚ ਅਕਸਰ ਵੇਰੀਏਬਲ ਰੇਟ ਮੋਰਟਗੇਜ ਨਾਲੋਂ ਵਧੇਰੇ ਵਿਆਜ਼ ਰੇਟ ਹੁੰਦਾ ਹੈ।

ਕੈਪਡ ਰੇਟ ਮੋਰਟਗੇਜ: ਉਪਰ ਲਿਖੀਆਂ ਦੋਵਾਂ ਮੋਰਟਗੇਜਾਂ ਦਾ ਮਿਸ਼ਰਣ ਹੁੰਦਾ ਹੈ ਇਹ ਮੋਰਟਗੇਜ ਕੈਪਡ ਰੇਟ ਮੋਰਟਗੇਜ, ਵੇਰੀਏਬਲ ਰੇਟ ਮੋਰਟਗੇਜ ਹੁੰਦੀ ਹੈ ਪਰ ਜਿਸ ਵਿਚ ਉਪਰਲੀ ਸੀਮਾ ਦਾ ਵਿਆਜ ਰੇਟ ਵੱਧਦਾ ਹੈ। ਇਸ ਕਰਕੇ ਤੁਹਨੂੰ ਵਿਆਹ ਰੇਟ ਦੇ ਵਧਣ ਦਾ ਕੋਈ ਫਿਕਰ ਨਹੀਂ ਹੁੰਦਾ, ਜਿੰਨਾ ਚਿਰ ਦੀ ਮੋਰਟਗੇਜ ਲਈ ਹੁੰਦੀ ਹੈ। ਇਸ ਤਰ੍ਹਾਂ ਦੀ ਮੋਰਟਗੇਜ ਵਿਚ ਵਿਆਜ ਰੇਟ ਵੇਰੀਏਬਲ ਰੇਟ ਅਤੇ ਫਿਕਸਡ ਰੇਟ ਦੇ ਵਿਚਕਾਰ ਹੁੰਦਾ ਹੈ।

ਤੁਹ ਮੋਰਟਗੇਜ ਟਰਮ ਉਹ ਸਮਾਂ ਹੁੰਦਾ ਹੈ ਜਿਸ ਵਿਚ ਤੁਹਾਡੀ ਮੋਰਟਗੇਜ ਦੇ ਰੇਟ ਦੀ ਗਾਰੰਟੀ ਦਿਤੀ ਜਾਂਦੀ ਹੈ। ਮੋਰਟਗੇਜ ਟਰਮ ਦਾ ਰੇਟ ਅਕਸਰ ਛੇ ਮਹੀਨੇ ਤੋਂ ਪੰਜ ਸਾਲ ਜਾਂ ਉਸ ਤੋਂ ਵੱਧ ਵੀ ਹੁੰਦਾ ਹੈ, ਉਸ ਤੋਂ ਬਾਦ ਤੁਸੀਂ ਬਾਕੀ ਦਾ ਬਕਾਇਆ ਪੈਸਾ ਵਾਪਿਸ ਕਰ ਸਕਦੇ ਹੋ ਜਦ ਮੌਜੂਦਾ ਰੇਟ ਤੇ ਮੋਰਟਗੇਜ ਦੋਬਾਰਾ ਲੈ ਸਕਦੇ ਹੋ।

ਪਰੀ ਪੇਮੈਂਟ ਆਪਸ਼ਨ:

ਓਪਨ ਮੋਰਟਗੇਜ: ਉਹ ਮੋਰਟਗੇਜ ਹੁੰਦੀ ਹੈ ਜੋ ਤੁਸੀਂ ਵਾਪਿਸ ਕਰ ਸਕਦੇ ਹੋ ਜਾਂ ਮੋਰਟਗੇਜ ਦੇ ਪੂਰੇ ਹੋਣ ਤੋਂ ਪਹਿਲਾਂ ਵਾਪਿਸ ਕਰ ਸਕਦੇ ਹੋ, ਬਿਨਾਂ ਕਿਸੇ ਜੁਰਮਾਨੇ ਦੇ। ਓਪਨ ਮੋਰਟਗੇਜ ਵਿਚ ਵਿਆਜ ਰੇਟ ਆਮ ਤੌਰ ਤੇ ਵੱਧ ਹੁੰਦਾ ਹੈ, ਕਲੋਸਡ ਮੋਰਟਗੇਜ ਨਾਲੋਂ, ਪਰ ਇਸ ਵਿਚ ਤੁਹਾਨੂੰ ਪੂਰੀ ਤਰਾਂ ਦੀ ਆਜ਼ਾਦੀ ਹੈ ਕਿ ਤੁਸੀਂ ਕਦੋਂ ਚਾਹੋ, ਵਧੇਰੇ ਪੇਮੈਂਟ ਕਰ ਸਕਦੇ ਹੋ। ਓਪਨ ਮੋਰਟਗੇਜ ਦਾ ਇਹ ਫਾਇਦਾ ਹੈ ਕਿ ਤੁਹਾਨੂੰ ਸਮੇਂ ਸਮੇਂ ਤੇ ਵਧੇਰੇ ਪੈਸੇ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਕਲੋਸਡ ਮੋਰਟਗੇਜ: ਆਮ ਤੌਰ ਤੇ ਓਪਨ ਮੋਰਟਗੇਜ ਵਿਚ ਪੱਕਾ ਵਿਆਜ ਰੇਟ ਤਹਿ ਹੁੰਦਾ ਹੈ ਅਤੇ ਸਮਾਂ ਤਹਿ ਹੁੰਦਾ ਹੈ ਜੋ ਕਿ ਬਦਲਿਆ ਨਹੀਂ ਜਾ ਸਕਦਾ। ਤੁਸੀ ਕਲੋਸਡ ਮੋਰਟਗੇਜ ਤਹਿ ਕੀਤੇ ਸਮੇਂ ਤੋਂ ਪਹਿਲਾਂ ਮੋੜ ਨਹੀਂ ਸਕਦੇ, ਭਾਵੇਂ ਕੁਝ ਮੋਰਟਗੇਜਾਂ ਤੁਹਾਨੂੰ ਸਮੇਂ ਸਮੇਂ ਮੂਲ ਤੇ ਪੈਸੇ ਦੇਣ ਦੀ ਇਜਾਜ਼ਤ ਦਿੰਦੀਆਂ ਹਨ। ਕਲੋਸਡ ਮੋਰਟਗੇਜ ਵਿਚ ਆਮ ਤੌਰ ਤੇ ਘਟ ਵਿਆਜ ਰੇਟ ਹੁੰਦਾ ਹੈ।

Achieve the homeownership dream sooner