ਘਰ ਲੱਭਣ ਦਾ ਕੋਈ “ਸਹੀ ਤਰੀਕਾ: ਨਹੀਂ ਹੈ। ਪਰ ਇਹ ਕੁਝ ਜਾਣਕਾਰੀ ਹੈ ਜੋ ਤੁਹਾਡੀ ਇਸ ਕਾਰਵਾਈ ਨੂੰ ਕੁਝ ਆਸਾਨ ਕਰ ਸਕਦੀ ਹੈ ਅਤੇ ਤੁਹਾਡੀ ਪਰੇਸ਼ਾਨੀ ਜੋ ਕਿ ਬਹੁਤੇ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਰੀਦਦਾਰੀ ਵੇਲੇ ਹੋ ਸਕਦੀ ਹੈ, ਉਸ ਪਰੇਸ਼ਾਨੀ ਨੂੰ ਦੂਰ ਕਰ ਸਕਦੀ ਹੈ।

  • ਸਭ ਤੋਂ ਪਹਿਲੀ ਗਲ ਇਹ ਕਰੋ ਕਿ ਇਹ ਫੈਸਲਾ ਕਰਨਾ ਕਿ ਤੁਸੀਂ ਕਿੰਨੇ ਪੈਸੇ ਦੇ ਸਕਦੇ ਹੋ ਅਤੇ ਕਿਸ ਕਿਸਮ ਦਾ ਘਰ ਤੁਸੀਂ ਚਾਹੁੰਦੇ ਹੋ ਜਾਂ ਲੋੜ ਹੈ। ਆਪਣੀਆਂ ਖਾਹਿਸ਼ਾਂ ਦੀ ਸੂਚੀ ਬਣਾਉ। ਜਿਸ ਵਿਚ ਸ਼ਾਮਿਲ ਹੈ ਸਾਈਜ਼, ਕਿੰਨੇ ਬੈਡ ਰੂਮ, ਜਗ੍ਹਾ, ਅਤੇ ਖਾਸ ਚੀਜ਼ਾਂ ਜਿਵੇਂ ਕਿ ਗੈਰਾਜ, ਫਾਇਰਪਲੇਸ, ਫੈਂਸ, ਡਿਸ਼ਵਾਸ਼ਰ, ਹਾੱਟ ਟੱਬ ਵਗੈਰਾ।
  • ਤੁਹਾਨੂੰ ਇਹ ਵੀ ਵੇਖਣਾ ਪਵੇਗਾ ਕਿ ਸਕੂਲ, ਕਮਿਊਨਿਟੀ ਸੈਂਟਰ, ਖੇਡਾਂ ਦੀ ਸੁਵਿਧਾ, ਪਬਲਿਕ ਬਸ, ਹਸਪਤਾਲ, ਲਾਇਬ੍ਰੇਰੀ, ਸ਼ਾਪਿੰਗ ਸੈਂਟਰ ਅਤੇ ਤੁਹਾਡਾ ਕੰਮ।
  • ਸਹੀ ਘਰ ਲੱਭਣ ਦੇ ਕਈ ਤਰੀਕੇ ਹਨ। ਪਹਿਲੇ, ਕਈ ਸਥਾਨਿਕ ਮੈਗਜ਼ੀਨ ਅਤੇ ਅਖਬਾਰਾਂ ਜਾਂ ਫਲਾਇਰ ਜਿਹਨਾਂ ਵਿਚ ਘਰਾਂ ਦੀ ਸੂਚੀ ਹੁੰਦੀ ਹੈ ਜੋ ਵਿਕਾਊ ਹਨ। ਜ਼ਿਆਦਾਤਰ ਅਖਬਾਰਾਂ ਵਿਚ ਰੀਅਲ ਐਸਟੇਟ ਦਾ ਸੈਕਸ਼ਨ ਹੁੰਦਾ ਹੈ।
  • ਬਹੁਤੀ ਵਾਰ ਲੋਕ ਕਈ ਏਰੀਏ ਵਿਚ ਕਾਰ ਰਾਂਹੀ ਹੀ ਉਹ ਪ੍ਰਾਪਰਟੀਆਂ ਵੇਖਦੇ ਹਨ ਜੋ ਵਿਕਾਊ ਹੁੰਦੀਆਂ ਹਨ। ਇਹ ਵੀ ਇਕ ਵਧੀਆ ਗਲ ਹੈ ਕਿ ਜੇਕਰ ਤੁਸੀਂ ਪਹਿਲੇ ਤੋਂ ਹੀ ਜਾਣਦੇ ਹੋ ਕਿ ਕਿਸ ਇਲਾਕੇ ਵਿਚ ਤੁਸੀਂ ਰਹਿਣਾ ਹੈ ਜਾਂ ਤੁਹਾਡੇ ਮਿਤਰ ਜਾਂ ਰਿਸ਼ਤੇਦਾਰ ਨੇ ਤੁਹਾਨੂੰ ਕੋਈ ਖਾਸ ਏਰੀਏ ਦਾ ਮਸ਼ਵਰਾ ਦਿਤਾ ਹੈ ਅਤੇ ਇਸ ਨਾਲ ਤੁਹਾਨੂੰ ਸਹੀ ਘਰ ਜਲਦੀ ਲੱਭ ਸਕਦਾ ਹੈ।
  • ਕਨੇਡਾ ਵਿਚ ਬਹੁਤ ਸਾਰੇ ਲੋਕ ਆਪਣੇ ਰੀਅਲਟਰ ਜਾਂ ਬਿਲਡਰ ਨਾਲ ਸੰਪਰਕ ਵਿਚ ਰਹਿੰਦੇ ਹਨ, ਜਦੋਂ ਉਹ ਘਰ ਖਰੀਦਣ ਬਾਰੇ ਸੋਚ ਰਹੇ ਹੋਣ। ਉਹ ਤੁਹਾਨੂੰ ਤੁਹਾਡੀ ਮਰਜ਼ੀ ਦਾ ਘਰ ਲਭਾਉਣ ਵਿਚ ਮਾਹਿਰ ਹਨ ਅਤੇ ਜਦੋਂ ਤੁਸੀਂ ਘਰ ਖਰੀਦਣ ਲਈ ਤਿਆਰ ਹੋ ਤਾਂ ਉਹ ਤੁਹਾਡੀ ਮਦਦ ਕਰਦੇ ਹਨ।
  • ਕਨੇਡਾ ਵਿਚ ਪ੍ਰਾਪਰਟੀ ਲੱਭਣ ਵਾਸਤੇ ਇੰਟਰਨੈਟ ਇਕ ਜ਼ਰੂਰੀ ਹਥਿਆਰ ਹੈ। ਮੁਢਲੀ ਵੈਬਸਾਈਟ ਹੈ , ਐਮ ਐਲ ਐਸ ਜੋ ਕਿ ਕਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਵਲੋਂ ਚਲਾਈ ਜਾਂਦੀ ਹੈ (CREA) ਰੀਅਲਟਰ ਮੈਂਬਰਾਂ ਵਾਸਤੇ ਅਤੇ ਇਸ ਵਿਚ ਕੋਈ ਮਸ਼ਹੂਰੀ ਨਹੀਂ ਹੁੰਦੀ. ਇਥੇ ਹਜ਼ਾਰਾਂ ਹੀ ਪ੍ਰਾਪਰਟੀਆਂ ਲੱਭੀਆਂ ਜਾ ਸਕਦੀਆਂ ਹਨ ਅਤੇ ਜਗ੍ਹਾ ਨੂੰ ਲੈ ਕੇ, ਕੀਮਤ, ਘਰ ਦੀ ਕਿਸਮ ਅਤੇ ਖਾਸ ਚੀਜ਼ਾਂ ਨੂੰ ਲੈ ਕੇ ਛੇਤੀ ਘਰ ਲਭਿਆ ਜਾ ਸਕਦਾ ਹੈ।MLS
  • ਹਰ ਘਰ ਜੋ ਵਿਕਾਊ ਹੈ ਉਸਦੀ ਬਹੁਤੀ ਜਾਣਕਾਰੀ ਤੁਹਾਨੂੰ ਐਮ ਐਲ ਐਸ ਤੋਂ ਮਿਲ ਸਕਦੀ ਹੈ, ਜਿਸ ਵਿਚ ਫੋਟੋਆਂ ਜਾਂ ਵੀਡੀਓ ਹੁੰਦੀ ਹੈ ਜਿਸ ਤੋਂ ਘਰ ਦਾ ਬਾਹਰਲਾ ਹਿਸਾ ਅਤੇ ਘਰ ਅੰਦਰੋਂ ਵੀ ਵੇਖਿਆ ਜਾ ਸਕਦਾ ਹੈ। ਘਰ ਜੋ ਪਰਾਈਵੇਟ ਸੇਲ ਤੇ ਹੁੰਦੇ ਹਨ ਉਹ ਐਮ ਐਲ ਐਸ ਦੀ ਸੂਚੀ ਵਿਚ ਨਹੀਂ ਹੁੰਦੇ ਪਰ ਵੈਬ ਸਾਈਟਾਂ ਤੇ ਵੇਖੇ ਜਾ ਸਕਦੇ ਹਨ ਜਾਂ ਆਲੇ ਦੁਆਲੇ ਘੁੰਮ ਕੇ ਬਾਹਰ ਘਾਹ ਤੇ ਸਾਈਨ ਵੇਖੋ ਜਾਂ ਫਿਰ “ਸੇਲ ਬਾਏ ਔਨਰ” ਵੇਖ ਕੇ।
  • ਸਾਡੀ ਘਰ ਲੱਭਣ ਦੀ ਸੂਚੀ ਨੂੰ ਦੂਸਰੇ ਘਰਾਂ ਨਾਲ ਤੁਲਨਾ ਕਰਦੀ ਹੈ।House Hunting Checklist

Achieve the homeownership dream sooner